29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਬਲਾਕ ਮੋਗਾ-1 ਵਲੋਂ ਸਹਿ-ਵਿੱਦਿਅਕ ਮੁਕਾਬਲੇ ਸ਼ਾਨਦਾਰ ਢੰਗ ਨਾਲ ਕਰਵਾਏ-ਸੁਨੀਤਾ ਨਾਰੰਗ

ਅਜੀਤ ਡੈਸਕ 19-11-2025
ਮੋਗਾ, ਅਜੀਤਵਾਲ, 18 ਨਵੰਬਰ (ਸੁਰਿੰਦਰਪਾਲ ਸਿੰਘ, ਹਰਦੇਵ ਸਿੰਘ ਮਾਨ)-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀ ਪ੍ਰੇਰਨਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੰਜੂ ਭਾਰਦਵਾਜ ਦੀ ਸੁਚੱਜੀ, ਯੋਗ ਅਤੇ ਦੂਰ-ਦਰਸ਼ੀ ਅਗਵਾਈ ਹੇਠ ਬਲਾਕ ਮੋਗਾ-1 ਦੇ ਕਲੱਸਟਰ ਪੱਧਰੀ ਜੇਤੂ ਵਿਦਿਆਰਥੀਆਂ ਲਈ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਅਜੀਤਵਾਲ ਵਿਖੇ ਬੇਹੱਦ ਉਤਸ਼ਾਹ ਪੂਰਨ ਅਤੇ ਰੰਗਾਰੰਗ ਮਾਹੌਲ ਵਿਚ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮਜ਼ਬੂਤ ਕਰਦੇ ਹੋਏ ਉਨ੍ਹਾਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਮੰਚ ਮੁਹੱਈਆ ਕਰਵਾਉਣਾ, ਸਿੱਖਿਆ ਦੇ ਨਾਲ ਸਭਿਆਚਾਰਕ ਮੁੱਲਾਂ ਨੂੰ ਜੀਵੰਤ ਰੱਖਣਾ ਅਤੇ ਬੱਚਿਆਂ ਵਿਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਸੀ | ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਜੋਸ਼, ਰੂਹ ਅਤੇ ਰੰਗਤ ਨਾਲ ਰੰਗੇ ਮੁਕਾਬਲੇ ਬਲਾਕ ਮੋਗਾ-1 ਦੇ ਸਾਰੇ ਕਲੱਸਟਰਾਂ ਤੋਂ ਜੇਤੂ ਲੜਕਿਆਂ ਤੇ ਲੜਕੀਆਂ ਨੇ ਸੋਲੋ ਡਾਂਸ, ਸੋਲੋ ਗੀਤ, ਗਰੁੱਪ ਡਾਂਸ, ਭੰਗੜਾ, ਗਿੱਧਾ ਆਦਿ ਵਿਭਾਗਾਂ ਵਿਚ ਅਦਭੁਤ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ਲਈ ਆਪਣਾ ਦਾਅਵਾ ਪੱਕਾ ਕੀਤਾ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਤਾ ਨਾਰੰਗ ਨੇ ਦੱਸਿਆ ਕਿ ਸਮੂਹ ਸੈਂਟਰ ਹੈੱਡ ਟੀਚਰਾਂ ਦੀ ਤਤਪਰਤਾ ਨਾਲ ਅਤੇ ਵਿਭਾਗੀ ਹਦਾਇਤਾਂ ਅਨੁਸਾਰ ਤਿਆਰੀਆਂ ਬੜੀ ਮਿਹਨਤ, ਨਿਸ਼ਠਾ ਅਤੇ ਸੁਚਾਰੂ ਯੋਜਨਾ ਦੇ ਨਾਲ ਕੀਤੀਆਂ ਗਈਆਂ | ਵੱਖ-ਵੱਖ ਵਿਭਾਗਾਂ ਦੇ ਮੁਹਾਰਤ ਪੂਰਨ ਅਧਿਆਪਕਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ, ਜਿਸ ਕਾਰਨ ਮੁਕਾਬਲੇ ਬਹੁਤ ਹੀ ਉੱਚ ਪੱਧਰ 'ਤੇ ਸਫਲਤਾ ਪੂਰਵਕ ਹੋਏ | ਸਾਰੇ ਜੇਤੂ ਵਿਦਿਆਰਥੀ ਮਿਤੀ 28 ਨਵੰਬਰ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਬਲਾਕ ਮੋਗਾ-1 ਦੀ ਨੁਮਾਇੰਦਗੀ ਕਰਨਗੇ | ਇਸ ਮੌਕੇ ਸੈਂਟਰ ਹੈੱਡ ਟੀਚਰ ਗੁਰਤੇਜ ਸਿੰਘ, ਮਨੂ ਸ਼ਰਮਾ, ਅਵਤਾਰ ਸਿੰਘ, ਮਨਮੋਹਨਜੀਤ ਕੌਰ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਦਿਲਬਾਗ ਸਿੰਘ, ਹਰਸ਼ ਕੁਮਾਰ ਗੋਇਲ, ਬੂਟਾ ਸਿੰਘ, ਪ੍ਰਦੀਪ ਗੋਇਲ, ਸਤਿੰਦਰ ਸਿੰਘ, ਰੁਪਿੰਦਰ ਕੌਰ, ਪਰਮਜੀਤ ਕੌਰ, ਸ਼ਾਲੂ ਬੰਸਲ, ਕੀਰਤੀ ਕੁਮਾਰੀ, ਜਸਵਿੰਦਰ ਕੌਰ, ਸੁਖਮੰਦਰ ਕੌਰ, ਮਮਤਾ ਗੋਇਲ, ਰਾਜਬਿੰਦਰ ਕੌਰ, ਕਰਮਜੀਤ ਸਿੰਘ, ਜੁਗਰਾਜ ਸਿੰਘ, ਹਰਜਿੰਦਰ ਸਿੰਘ ਪੁਰਾਣੇ ਵਾਲਾ, ਕਿਰਨ ਸ਼ਰਮਾ, ਜਗਦੀਸ਼ ਕੌਰ, ਰਾਜਪਾਲ ਸਿੰਘ, ਰਿਆਜ਼ ਮੁਹੰਮਦ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਹੋਵੇਗਾ ਵਿਲੱਖਣ-ਅੰਮਿ੍ਤਪ... ਅਗਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ 38 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਗਰਾਊਾਡ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।