ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਪਿੰਡ ਮਾਛੀਕੇ ਵਿਖੇ 38 ਲੱਖ ਦੀ ਕੀਮਤ ਨਾਲ ਬਣਨ ਵਾਲੇ ਖੇਡ ਗਰਾਊਾਡ ਦਾ ਉਦਘਾਟਨ ਕੀਤਾ | ਗੱਲਬਾਤ ਕਰਦਿਆਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹਮੇਸ਼ਾ ਖੇਡਾਂ ਨੂੰ ਉਤਸ਼ਾਹਿਤ ਕਰਨ ਵਿਚ ਅੱਵਲ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਸਰਕਾਰ ਦੇ ਖੇਡਾਂ ਵਤਨ ਪੰਜਾਬ ਦੇ ਸ਼ੁਰੂ ਕਰਨ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਖੇਡ ਵਿਚ ਬਹੁਤ ਨਿਖਾਰ ਆਇਆ ਸੀ | ਇਸੇ ਲੜੀ ਤਹਿਤ ਅੱਜ ਮਾਛੀਕੇ ਵਿਖੇ 38 ਲੱਖ ਰੁਪਏ ਦੇ ਖੇਡ ਗਰਾਊਾਡ ਦਾ ਉਦਘਾਟਨ ਕਰ ਰਹੇ ਹਾਂ ਤਾਂ ਕਿ ਪਿੰਡ ਦੇ ਖਿਡਾਰੀ ਬੱਚੇ ਇੱਥੇ ਆ ਕੇ ਪ੍ਰੈਕਟਿਸ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ | ਸਰਪੰਚ ਜਗਮੋਹਨ ਸਿੰਘ, ਐਸ.ਡੀ.ਓ. ਜਸਵੰਤ ਸਿੰਘ, ਜੇ.ਈ. ਰਜੇਸ਼ ਚੋਪੜਾ, ਪਿ੍ੰਸੀਪਲ ਗੁਰਜੀਤ ਸਿੰਘ, ਸਮੂਹ ਸਕੂਲ ਸਟਾਫ਼, ਡਾ. ਜਗਦੇਵ ਸਿੰਘ ਬੱਬੂ ਮਾਛੀਕੇ ਸੋਸ਼ਲ ਮੀਡੀਆ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸ਼ਮਸ਼ੇਰ ਸਿੰਘ ਬਿੱਟੂ ਪੰਚ, ਪਰਮਿੰਦਰ ਸਿੰਘ ਕਾਲਾ ਪੰਚ, ਹਾਕਮ ਸਿੰਘ ਪੰਚ, ਭੋਲਾ ਸਿੰਘ ਪੰਚ, ਚੰਦ ਸਿੰਘ ਆਪ ਆਗੂ, ਮੈਗਲ ਸਿੰਘ ਆਪ ਆਗੂ ਗੁਰਦੁਆਰਾ ਨਾਨਕਸਰ ਸਾਹਿਬ, ਪ੍ਰਧਾਨ ਸੱਤਪਾਲ ਸਿੰਘ, ਆਪ ਆਗੂ ਬਲਜੀਤ ਸਿੰਘ, ਆਪ ਆਗੂ ਗੁਰਬਖ਼ਸ਼ ਸਿੰਘ, ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਮਾਸਟਰ ਜਨਕ ਰਾਜ ਬਾਂਸਲ, ਮਾਸਟਰ ਰਾਜਦੀਪ ਸਿੰਘ, ਖਿਡਾਰੀ ਪਿ੍ਤਪਾਲ ਸਿੰਘ, ਖਿਡਾਰੀ ਜੋਬਨ ਸਿੰਘ, ਖਿਡਾਰੀ ਰਾਜੂ ਸਿੰਘ, ਖਿਡਾਰੀ ਬਲਵਿੰਦਰ ਸਿੰਘ, ਜੱਗੀ ਖਾਈ ਵਾਲਾ ਪ੍ਰਧਾਨ ਮੀਰੀ ਪੀਰੀ ਯੁਵਕ ਸੇਵਾਵਾਂ ਕਲੱਬ ਮਾਛੀਕੇ, ਡਾ. ਸਤਨਾਮ ਸਿੰਘ, ਅਮਰਜੀਤ ਸਿੰਘ ਮਿੰਟੂ, ਸੰਦੀਪ ਵਾਲੀਆਂ ਆਪ ਆਗੂ, ਸੁਸਾਇਟੀ ਪ੍ਰਧਾਨ ਬੂਟਾ ਧਾਲੀਵਾਲ, ਗੁਰਪ੍ਰੀਤ ਸਿੰਘ ਮੁਨੀਮ ਆਪ ਆਗੂ, ਪੰਕਜ ਬਾਂਸਲ ਆਪ ਆਗੂ, ਕਪਿਲ ਸਿੰਗਲਾ, ਸੁਖਜੀਤ ਸਿੰਘ ਮੁਨਸ਼ੀ ਆਦਿ ਹਾਜ਼ਰ ਸਨ |