ਨੱਥੂਵਾਲਾ ਗਰਬੀ, 18 ਨਵੰਬਰ (ਨਵਦੀਪ ਸਿੰਘ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਦੇ ਮਰਹੂਮ ਪਿ੍ੰਸੀਪਲ ਸਵਰਨਜੀਤ ਕੌਰ ਸਿੰਮੀ ਥਾਪਰ ਦੀ ਨਿੱਘੀ ਯਾਦ ਨੂੰ ਸਪਰਪਿਤ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਪੀ.ਬੀ.ਜੀ. ਵੈੱਲਫੇਅਰ ਕਲੱਬ ਤੇ ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਤਰੀਕੇ ਨਾਲ ਸਮਾਪਤ ਹੋਇਆ | ਕੈਂਪ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਤੇ ਟਰੱਸਟੀ ਸੰਤੋਖ ਸਿੰਘ ਸੋਢੀ ਨੇ ਦੱਸਿਆ ਕਿ ਖੂਨਦਾਨ ਕੈਂਪ 'ਚ ਖੂਨਦਾਨੀਆਂ ਨੇ ਬੜੇ ਚਾਅ ਤੇ ਉਤਸ਼ਾਹ ਨਾਲ ਵਧ ਚੜ੍ਹ ਕੇ ਹਿੱਸਾ ਲਿਆ | ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਮਾ. ਸੁਰਿੰਦਰ ਸਿੰਘ ਤੇ ਪਰਉਪਕਾਰ ਸਿੰਘ ਮਾਹਲਾ ਵਲੋਂ ਨਿਭਾਈ | ਪੀ.ਬੀ.ਜੀ. ਦੇ ਵੈੱਲਫੇਅਰ ਕਲੱਬ ਦੇ ਪ੍ਰੋਜੈਕਟ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਖੂਨਦਾਨ ਕੈਂਪ 'ਚ ਕੋਟਕਪੂਰਾ, ਫਰੀਦਕੋਟ ਤੇ ਲੁਧਿਆਣਾ ਤੋਂ ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਕੋਲ ਲਗਭਗ 507 ਯੂਨਿਟ ਖੂਨ ਇਕੱਤਰ ਹੋਇਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ ਨੇ ਸ਼ਿਰਕਤ ਕੀਤੀ | ਇਸ ਮੌਕੇ ਐਡਵੋਕੇਟ ਵਿਨੋਦ ਮੈਨੀ, ਕਾਮਰੇਡ ਦਰਸ਼ਨ ਸਿੰਘ ਢਿਲਵਾਂ, ਸੁਖਚੈਨ ਸਿੰਘ ਚੈਨਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ., ਭੋਲਾ ਸਿੰਘ ਸਰਪੰਚ ਕੋਟ ਸੁਖੀਆ, ਦੀਪਕ ਸ਼ਰਮਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਨਰਿੰਦਰ ਬੈੜ, ਡਾ. ਮਨਜੀਤ ਸਿੰਘ ਢਿੱਲੋਂ, ਹਿੰਮਤ ਸਿੰਘ ਪੀ.ਏ., ਗੁਰਿੰਦਰ ਸਿੰਘ ਮਹਿੰਦੀਰੱਤਾ, ਅਸ਼ੋਕ ਬਰਗਾੜੀ ਚੇਅਰਮੈਨ ਦਸਮੇਸ਼ ਆਦਰਸ਼ ਸਕੂਲ, ਪਵਨ ਮਿੱਤਲ ਚੇਅਰਮੈਨ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ, ਬਲਜੀਤ ਸਿੰਘ ਹਰੀ ਨੌਂ ਚੇਅਰਮੈਨ ਦਸਮੇਸ਼ ਮਿਸ਼ਨ ਸਕੂਲ, ਹਰਮਨਪ੍ਰੀਤ ਸਿੰਘ ਬਰਾੜ ਚੇਅਰਮੈਨ ਡੌਲਫਿਨ ਸਕੂਲ, ਚਰਨਜੀਵ ਸ਼ਰਮਾ ਚੇਅਰਮੈਨ ਹੰਸ ਰਾਜ ਮੈਮੋਰੀਅਲ ਵਿੱਦਿਅਕ ਸੰਸਥਾਵਾਂ, ਜਗਸੀਰ ਸ਼ਰਮਾ ਜਰਮਨੀ, ਯੁੱਧਵੀਰ ਸਿੰਘ ਕੋਟਕਪੂਰਾ, ਅਮਰਿੰਦਰ ਸਿੰਘ ਬੰਨੀ ਬਰਾੜ, ਸੋਨਾ ਮੌੜ, ਮਨਜੀਤ ਕੌਰ ਨੰਗਲ, ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਤੋਂ ਐਡਵੋਕੇਟ ਸੁਰਿੰਦਰ ਸਿੰਘ, ਹਰਬੀਰ ਸਿੰਘ, ਉਪਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਰਾਜਵੀਰ ਸਿੰਘ ਭਲੂਰੀਆ ਸਰਪ੍ਰਸਤ ਤੇ ਹਰਨੇਕ ਸਿੰਘ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਤੇ ਮਜ਼ਦੂਰ ਜਥੇਬੰਦੀ ਪੰਜਾਬ ਵੱਡੀ ਗਿਣਤੀ ਵਿਚ ਜਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਨੂੰ ਲੈ ਕੇ ਖੂਨਦਾਨ ਕਰਨ ਲਈ ਪਹੁੰਚੇ | ਸੰਸਥਾ ਦੇ ਪ੍ਰਬੰਧਕ ਮੇਘਾ ਥਾਪਰ, ਹਰਬੰਸ ਲਾਲ ਥਾਪਰ, ਪਿ੍ੰਸੀਪਲ ਐਸ.ਐਚ. ਸਾਹਨੀ, ਕੈਂਪਸ ਇੰਚਾਰਜ ਮਨਜੀਤ ਕੌਰ ਤੇ ਪਿ੍ੰਸੀਪਲ ਡਾ. ਨਰਿੰਦਰ ਮੱਕੜ ਨੇ ਆਈਆਂ ਹੋਈਆਂ ਬਲੱਡ ਬੈਂਕ ਦੀਆਂ ਟੀਮਾਂ, ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ |