21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਕੌਮੀ ਸੇਵਾ ਯੋਜਨਾ 7 ਰੋਜ਼ਾ ਕੈਂਪ ਸਮਾਪਤ

ਅਜੀਤ ਡੈਸਕ 19-10-2025
ਮੋਗਾ, 18 ਅਕਤੂਬਰ (ਜਸਪਾਲ ਸਿੰਘ ਬੱਬੀ)-ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਇਕਾਈ ਮੋਗਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ, ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਕੌਮੀ ਸੇਵਾ ਯੋਜਨਾ 50 ਲੜਕੀਆਂ ਦਾ 7 ਰੋਜਾ ਕੈਂਪ ਸਮਾਪਤ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰ ਪਰਸਨ ਜਸਵਿੰਦਰ ਕੌਰ, ਪਿ੍ੰਸੀਪਲ ਮਨਪ੍ਰੀਤ ਕੌਰ ਤੇ ਪ੍ਰੋਗਰਾਮ ਅਫ਼ਸਰ ਸੰਦੀਪ ਕੁਮਾਰ ਸੇਠੀ ਨੇ ਕੈਂਪਰਜ਼ ਨੂੰ ਕੈਂਪ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਸ ਵਿਚ ਮੋਟੀਵੇਸ਼ਨਲ ਲੈਕਚਰ, ਸਕੂਲ ਕੈਂਪਸ ਦੀ ਸਫ਼ਾਈ ਅਤੇ ਧਾਰਮਿਕ ਯਾਤਰਾ ਸ਼ਾਮਲ ਸੀ | ਵੱਖ-ਵੱਖ ਬੁਲਾਰੇ ਮਿਹਰ ਸਿੰਘ, ਜਗਮੋਹਨ ਸਿੰਘ, ਮੇਜਰ ਪ੍ਰਦੀਪ ਕੁਮਾਰ ਨੈਸ਼ਨਲ ਟਰੇਨਰ, ਪ੍ਰੋ. ਬਲਵਿੰਦਰ ਸਿੰਘ ਨੇ ਕਰੀਅਰ ਬਣਾਉਣ ਸਬੰਧੀ ਜਾਣਕਾਰੀ ਦਿੱਤੀ | ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ ਦੱਸਿਆ ਕਿ ਵਿਦਿਆਰਥਣਾਂ ਨੇ ਕੈਂਪ ਵਿਚ ਸਵੇਰ ਦੀ ਸ਼ੁਰੂਆਤ ਯੋਗਾ ਕਲਾਸ ਨਾਲ ਹੁੰਦੀ ਸੀ, ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਅਤੇ ਰਾਤ ਨੂੰ ਰੰਗਾ-ਰੰਗ ਪ੍ਰੋਗਰਾਮ ਹੁੰਦਾ ਸੀ | ਵਿਦਿਆਰਥਣਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਮਲਦੀਪ, ਅਮਰਪ੍ਰੀਤ ਕੌਰ ਸੰਘਾ, ਡਿੰਪਲ, ਨਿਤਾਸ਼ਾ, ਪੂਜਾ, ਆਰਤੀ, ਸੀਮਾ, ਨੀਲਮ, ਸ਼ਿਵਾਨੀ, ਜਗਤਾਰ ਸਿੰਘ, ਜਗਸੀਰ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਇਕਬਾਲ ਸਿੰਘ, ਹਰਜੀਤ ਕੌਰ, ਬਬੀਤਾ, ਅਮਿਤ ਕੁਮਾਰ, ਦਵਿੰਦਰ ਕੁਮਾਰ ਸਮੇਤ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਧਰਮ ਪ੍ਰਚਾਰ ਅਤੇ ਸਮਾਜ ਸੇਵਾ 'ਚ ਅਹਿਮ ਭੂਮਿਕਾ ਨਿਭਾਅ ਰਿਹਾ-ਪੰਜ ਪਿਆ... ਅਗਲੀ ਖ਼ਬਰ ਮੰਡੀਆਂ 'ਚ ਗਲੱਟ ਤੋਂ ਬਚਣ ਲਈ ਖ਼ਰੀਦ ਏਜੰਸੀਆਂ ਨਾਲੋਂ-ਨਾਲ ਕਰਨ ਸੁੱਕੇ ਝੋਨੇ ਦੀ ਖ਼ਰੀਦ ਤੇ ਚੁਕਾਈ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।