13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੰਤ ਵਿਸਾਖਾ ਸਿੰਘ ਰਾਹਤ ਫ਼ੰਡ ਤੇ ਦਾਨੀ ਵੀਰਾਂ ਨੇ ਕੀਤੀ ਬਿਮਾਰ ਲੜਕੀ ਦੀ ਮਦਦ

ਅਜੀਤ ਡੈਸਕ 01-09-2025
ਕਿਸ਼ਨਪੁਰਾ ਕਲਾਂ, 31 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਦੇ ਮੇਨ ਬਾਜ਼ਾਰ ਵਿਚ ਸਬਜ਼ੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਵਾਲਾ ਰੇਸ਼ਮ ਸਿੰਘ ਦੀ ਪੁੱਤਰੀ ਬੇਟੀ ਸਿਮਰਨ ਕੌਰ ਜੋ ਕਿ ਬਾਰ੍ਹਵੀਂ ਪਾਸ ਹੈ ਦੀ ਰੀੜ੍ਹ ਦੀ ਹੱਡੀ ਦਾ ਮਣਕਾ ਪੂਰੀ ਤਰ੍ਹਾਂ ਗਲ ਸੜ ਗਿਆ ਸੀ ਜੋ ਕਿ ਕਾਫੀ ਬਿਮਾਰ ਹੋਣ ਕਰਕੇ ਇਲਾਜ ਅਧੀਨ ਸੀ ਤੇ ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ | ਜਿਸ ਦਾ ਪਤਾ ਅਮਰਜੀਤ ਅੰਬਾ, ਟੀਟੂ ਚਾਵਲਾ ਅਤੇ ਨਵਦੀਪ ਬਾਵਾ ਆੜਤੀਆਂ ਨੂੰ ਲੱਗਿਆ ਤਾਂ ਉਸ ਨੇ ਸੰਤ ਵਿਸਾਖਾ ਸਿੰਘ ਰਾਹਤ ਫ਼ੰਡ ਦੀ ਸੇਵਾਦਾਰਾਂ ਨਾਲ ਅਤੇ ਆਪਣੇ ਕੋਲੋਂ ਫ਼ੰਡ ਇਕੱਠਾ ਕਰਕੇ ਉਸ ਲੋੜਵੰਦ ਪਰਿਵਾਰ ਦੀ ਲੜਕੀ ਸਿਮਰਨ ਕੌਰ ਦੀ ਮਦਦ ਕਰਨ ਦੀ ਪਹਿਲ ਕਰਦਿਆਂ ਕਰੀਬ 70-80 ਹਜਾਰ ਰੂਪੈ ਇਕੱਠੇ ਕਰਕੇ ਪਰਿਵਾਰ ਨੂੰ ਸੌਂਪੇ ਗਏ | ਉੱਘੇ ਸਮਾਜ ਸੇਵੀ ਟੀਟੂ ਚਾਵਲਾ ਤੇ ਅਮਰਜੀਤ ਅੰਬਾ ਨੇ ਦੱਸਿਆ ਹੈ ਕਿ ਸੰਤ ਵਿਸਾਖਾ ਸਿੰਘ ਰਾਹਤ ਫ਼ੰਡ ਵਲੋਂ ਸਮੇਂ ਸਮੇਂ ਤੇ ਲੋੜਵੰਦ, ਬਿਮਾਰੀਆਂ ਤੋਂ ਪੀੜਤ ਪਰਿਵਾਰਾਂ ਨੂੰ ਸਹਿਯੋਗ ਦਿੰਦਾ ਆਇਆ ਹੈ ਅਤੇ ਦਿੰਦਾ ਰਹੇਗਾ ਇਸੇ ਕੜੀ ਤਹਿਤ ਇਸ ਪਰਿਵਾਰ ਨੂੰ ਨਵਦੀਪ ਬਾਵਾ ਅਤੇ ਹੋਰ ਦਾਨੀ ਵੀਰਾਂ ਵਲੋਂ ਇਸ ਪਰਿਵਾਰ ਨੂੰ ਸਹਿਯੋਗ ਦਿੱਤਾ ਹੈ | ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ | ਇਸ ਮੌਕੇ ਪੀੜਤ ਪਰਿਵਾਰ ਦੀ ਮਦਦ ਕਰਨ ਸਮੇਂ ਉੱਘੇ ਸਮਾਜ ਸੇਵੀ ਅਮਨਦੀਪ ਚਾਵਲਾ, ਅਮਰਜੀਤ ਅੰਬਾ, ਹੰਸ ਕੁਮਾਰ ਪੱਬੀ, ਬਿੱਟੂ ਟੇਲਰ, ਪੰਨੂ ਟੇਲਰ, ਭੋਲਾ ਪੇਂਟ ਵਾਲਾ, ਸੱਤਾ ਪੰਨੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਥੈਲੇਸੀਮੀਆ ਵਰਗੇ ਵਿਕਾਰਾਂ ਦੀ ਜਾਂਚ ਲਈ 10 ਹਜ਼ਾਰ ਗਰਭਵਤੀ ਔਰਤਾਂ ਦੀ ਹੋਵੇਗੀ ਐਚ.ਬੀ.ਏ.-2 ਸਕਰੀਨਿੰਗ ਅਗਲੀ ਖ਼ਬਰ ਵਿਜੇ ਕੁਮਾਰ ਧੀਰ 'ਆਪ' ਵਪਾਰ ਸੈੱਲ ਦੇ ਹਲਕਾ ਧਰਮਕੋਟ ਤੋਂ ਕੋਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।