17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਮਾਣੂੰਕੇ ਦੀ ਕੋਆਪਰੇਟਿਵ ਸੁਸਾਇਟੀ 'ਚ ਨਾਬਾਰਡ ਬੈਂਕ ਨੇ ਲਾਇਆ ਜਾਗਰੂਕਤਾ ਕੈਂਪ

ਅਜੀਤ ਡੈਸਕ 01-09-2025
ਬਾਘਾ ਪੁਰਾਣਾ, 31 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਕੋਆਪਰੇਟਿਵ ਸੁਸਾਇਟੀ 'ਚ ਨਬਾਰਡ ਬੈਂਕ ਵਲੋਂ ਕਿਸਾਨਾਂ ਨੂੰ ਬੈਂਕ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਕਿਸਾਨ ਜਾਗਰੂਕ ਕੈਂਪ ਲਾਇਆ ਗਿਆ | ਇਸ ਮੌਕੇ ਪਿੰਡ ਮਾਣੂੰਕੇ ਦੀ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਰਾਜ ਬਹਾਦਰ ਸਿੰਘ ਨੇ ਦੱਸਿਆ ਕਿ ਉਕਤ ਕੈਂਪ ਨਬਾਰਡ ਬੈਂਕ ਦੇ ਡੀ.ਡੀ.ਐਮ. ਰਸੀਦ ਲੇਖੀ ਦੀ ਅਗਵਾਈ ਹੇਠ ਲਾਇਆ ਗਿਆ ਜਿਸ 'ਚ ਕਿਸਾਨਾਂ ਨੂੰ ਸਾਲਾਨਾ ਸੀਮਤ ਕਿਸ਼ਤਾਂ 'ਤੇ ਸਿਹਤ ਬੀਮੇ ਸਬੰਧੀ ਸਹੂਲਤਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਉਨ੍ਹਾਂ ਦੱਸਿਆ ਕਿ ਖੇਤ 'ਚ ਕੰਮ ਕਰਦੇ ਹੋਈ ਦੁਰਘਟਨਾ ਦੌਰਾਨ ਮੌਤ ਉਪਰੰਤ ਕਿਸਾਨ ਦੇ ਪਰਿਵਾਰ ਨੂੰ ਬੈਂਕ ਵਲੋਂ ਸਿਹਤ ਬੀਮਾ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਬੈਂਕ ਵਲੋਂ ਕਿਸਾਨਾਂ ਨੂੰ ਵੱਖ-ਵੱਖ ਕੰਮਾਂ ਲਈ ਕਰਜ਼ਾ ਲੈਣ ਸਬੰਧੀ ਸਹੂਲਤਾਂ ਬਾਰੇ ਵੀ ਦੱਸਿਆ ਗਿਆ ਜਿਸ ਤੋਂ ਕਿਸਾਨ ਲਾਭ ਪ੍ਰਾਪਤ ਕਰ ਸਕਦੇ ਹਨ | ਇਸ ਕੈਂਪ ਦੌਰਾਨ ਸੁਸਾਇਟੀ ਦੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ, ਮੀਤ ਪ੍ਰਧਾਨ ਗੁਰਚਰਨ ਸਿੰਘ, ਚਮਕੌਰ ਸਿੰਘ, ਜਗਦੀਸ਼ ਸਿੰਘ, ਬਲਵੀਰ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਸੇਵਕ ਸਿੰਘ ਕਮੇਟੀ ਮੈਂਬਰਾਂ ਤੋਂ ਇਲਾਵਾ ਮੈਨੇਜਰ ਨੇਕੀ ਰਾਮ ਜੈਤੋ, ਕੁਲਜੀਤ ਸਿੰਘ, ਪਰਮਵੀਰ ਸਿੰਘ ਪਪਲੂ, ਕੁਲਵਿੰਦਰ ਸਿੰਘ, ਪ੍ਰਧਾਨ ਵਿਸਾਖਾ ਸਿੰਘ, ਜਗਸੀਰ ਸਿੰਘ, ਬਿੰਦਰ ਸਿੰਘ, ਜਗਮੋਹਨ ਸਿੰਘ ਜੱਗੂ, ਗੁਰਤੇਜ ਸਿੰਘ, ਨਵਦੀਪ ਜੈਤੋ, ਸਿਮਰਜੀਤ ਸਿੰਘ, ਨਿੱਕਾ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਕੌਮੀ ਪ੍ਰਧਾਨ ਸੁਖਚਰਨ ਸਿੰਘ ਦਾ ਸਨਮਾਨ ਅਗਲੀ ਖ਼ਬਰ ਸਰਪੰਚ ਰਾਜਾ ਮੱਲਕੇ ਦੀ ਅਗਵਾਈ ਹੇਠ ਪੀੜਤਾਂ ਦੀ ਸਹਾਇਤਾ ਲਈ ਆਈ ਅੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।