22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਹੋਲੀ ਹਾਰਟ ਸਕੂਲ ਦੇ ਬੱਚਿਆਂ ਨੂੰ ਐਮਰਜੈਂਸੀ ਸਹਾਇਤਾ ਲਈ ਕੀਤਾ ਜਾਗਰੂਕ

ਅਜੀਤ ਡੈਸਕ 22-07-2025
ਅਜੀਤਵਾਲ, 21 ਜੁਲਾਈ (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਵਿਦਿਆਰਥੀਆਂ ਨੂੰ ਕਿਸੇ ਅਣਸੁਖਾਂਵੀ ਘਟਨਾ ਦੌਰਾਨ ਜੀਵਨ ਰੱਖਿਆ ਜਾਣਕਾਰੀ ਦੇਣ ਸੰਬੰਧੀ ਜਾਗਰੂਕ ਕੀਤਾ, ਜਿਸ ਦੌਰਾਨ ਬੱਚਿਆਂ ਨੂੰ ਸਰਕਾਰੀ ਐਮਰਜੈਂਸੀ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਤੇ ਉਨ੍ਹਾਂ ਦੇ ਠੀਕ ਇਸਤੇਮਾਲ ਬਾਰੇ ਵੀ ਸਿਖਾਇਆ | ਅਧਿਆਪਕਾਂ ਵਲੋਂ ਬੱਚਿਆਂ ਨੂੰ ਡਿਜੀਟਲ ਬੋਰਡ ਰਾਹੀਂ ਬਹੁਤ ਹੀ ਸੌਖੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਦੱਸਿਆ ਕਿ ਕਿਸੇ ਐਮਰਜੈਂਸੀ ਹਾਲਤ 'ਚ ਕਿਸ ਨੰਬਰ 'ਤੇ ਸੰਪਰਕ ਕਰਨਾ ਹੈ, ਉਦਾਹਰਨ ਵਜੋਂ ਅੱਗ ਲੱਗਣ ਦੀ ਸਥਿਤੀ 'ਚ 101 ਤੇ ਫਾਇਰ ਬਿ੍ਗੇਡ ਨੂੰ , ਕਿਸੇ ਵੀ ਕਾਨੂੰਨੀ ਸੁਰੱਖਿਆ ਸੰਬੰਧੀ ਮਦਦ ਲਈ 112, ਚਿਕਿਤਸਾ ਐਮਰਜੈਂਸੀ 108, ਮਹਿਲਾਵਾਂ ਲਈ 1091, ਬੱਚਿਆਂ ਦੀ ਸੁਰੱਖਿਆ ਲਈ 1098 ਵਰਗੇ ਅਹਿਮ ਨੰਬਰਾਂ ਦੀ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਨੰਬਰਾਂ 'ਤੇ ਕਿਵੇਂ ਕਾਲ ਕਰਕੇ ਜਾਣਕਾਰੀ ਦੇਣੀ ਹੈ | ਬੱਚਿਆਂ ਵਲੋਂ ਇਨ੍ਹਾਂ ਹੈਲਪ ਲਾਈਨ ਨਾਲ ਸੰਬੰਧਿਤ ਰਚਨਾਤਮਿਕ ਪੋਸਟਰ ਵੀ ਤਿਆਰ ਕੀਤੇ ਤਾਂ ਜੋ ਹੋਰ ਵਿਦਿਆਰਥੀਆਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ | ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ਼ੇ੍ਰਆ ਪਲਤਾ ਅਤੇ ਸਕੂਲ ਪਿ੍ੰਸੀਪਲ ਸਾਕਸ਼ੀ ਗੁਲੇਰੀਆ ਨੇ ਵੀ ਬੱਚਿਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ |
ਪਿਛਲੀ ਖ਼ਬਰ ਡਰੋਲੀ ਭਾਈ ਸਕੂਲ ਵਿਖੇ ਦਾਨੀ ਸੱਜਣਾਂ ਵਲੋਂ ਮੈਥ ਤੇ ਪੰਜਾਬੀ ਵਿਸ਼ੇ ਦੇ ਟਾਪਰਜ਼ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਤਰਰਾਸ਼ਟਰੀ ਕਬੱਡੀ ਕੋਚ ਸੀਪਾ ਆਲਮਵਾਲਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।