ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਰਜਿੰਦਰਾ ਸੀਨੀਅਰ ਸੈਕੰਡਰੀ ਸਕੂਲ 'ਚ ਬੱਚਿਆਂ ਨੂੰ ਇਕ ਦਸਤਾਵੇਜ਼ੀ ਫ਼ਿਲਮ ਦਿਖਾਈ ਗਈ | ਇਸ ਮੌਕੇ ਸਕੂਲ ਡਾਇਰੈਕਟਰ ਸੀਮਾ ਸ਼ਰਮਾ, ਪ੍ਰਧਾਨ ਰਾਘਵ ਸ਼ਰਮਾ ਤੇ ਪਿ੍ੰਸੀਪਲ ਅੰਜੂ ਜਿੰਦਲ ਨੇ ਕਿਹਾ ਕਿ ਸਕੂਲ ਆਮ ਕਿਤਾਬਾਂ ਤੋਂ ਇਲਾਵਾ ਵੀਜ਼ੂਅਲ ਤੇ ਆਡੀਓ ਰਾਹੀਂ ਸਿੱਖਣ ਦਾ ਮੌਕਾ ਦਿੰਦਾ ਹੈ | ਦਸਤਾਵੇਜ਼ੀ ਫ਼ਿਲਮ ਦੇਖ ਕੇ ਬੱਚੇ ਵਿਸ਼ਲੇਸ਼ਣ ਕਰਨਾ ਤੇ ਸਵਾਲ ਪੁੱਛਣਾ ਸਿੱਖਦੇ ਹਨ | ਆਡੀਓ ਵੀਜ਼ੂਅਲ ਪੇਸ਼ਕਾਰੀ ਸੁਣਨ ਅਤੇ ਦੇਖਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਂਦੀ ਹੈ | ਇਸ ਨਾਲ ਇਕਾਗਰਤਾ ਤੇ ਸਮਝ 'ਚ ਸੁਧਾਰ ਹੁੰਦਾ ਹੈ | ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਤੇ ਵਿਦਿਆਰਥੀ ਵੀ ਮੌਜੂਦ ਸਨ |