22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਾਬਕਾ ਸੈਨਿਕ ਸੰਯੁਕਤ ਕਾਰਜਕਾਰਨੀ ਕਮੇਟੀ ਮੋਗਾ ਦੀ ਮੀਟਿੰਗ

ਅਜੀਤ ਡੈਸਕ 22-07-2025
ਮੋਗਾ, 21 ਜੁਲਾਈ (ਜਸਪਾਲ ਸਿੰਘ ਬੱਬੀ)-ਸਾਬਕਾ ਸੈਨਿਕ ਸੰਯੁਕਤ ਕਮੇਟੀ (ਕਾਰਜਕਾਰਨੀ) ਜ਼ਿਲ੍ਹਾ ਮੋਗਾ ਦੀ ਮੀਟਿੰਗ ਕੈਪਟਨ ਸੁਭਾਸ਼ ਚੰਦਰ ਸ਼ਰਮਾ ਚੇਅਰਮੈਨ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ | ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕਈ ਸਾਬਕਾ ਸੈਨਿਕ ਵੈੱਲਫੇਅਰ ਸੰਗਠਨ ਹਨ | ਪਿਛਲੇ ਸਾਲ ਉਕਤ ਸੰਗਠਨਾਂ ਨੂੰ ਇਕਜੁੱਟ ਕਰਕੇ ਸਾਬਕਾ ਸੈਨਿਕ ਸੰਯੁਕਤ ਕਮੇਟੀ ਦਾ ਗਠਨ ਹੋਇਆ ਸੀ | ਸੰਗਠਨ ਦੇ ਸੰਵਿਧਾਨ ਮੁਤਾਬਿਕ ਤੇ ਸਰਬ-ਸੰਮਤੀ ਨਾਲ ਕੈਪਟਨ ਸੁਭਾਸ਼ ਚੰਦਰ ਸ਼ਰਮਾ ਨੂੰ ਚੇਅਰਮੈਨ ਤੇ ਪ੍ਰਧਾਨ ਕੈਪਟਨ ਬਿੱਕਰ ਸਿੰਘ ਤਹਿਸੀਲ ਧਰਮਕੋਟ, ਸੂਬੇਦਾਰ ਜਗਜੀਤ ਸਿੰਘ ਤਹਿਸੀਲ ਮੋਗਾ, ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ ਬਾਘਾ ਪੁਰਾਣਾ ਤੇ ਕੈਪਟਨ ਸੁਰਜੀਤ ਸਿੰਘ ਤਹਿਸੀਲ ਨਿਹਾਲ ਸਿੰਘ ਵਾਲਾ ਪ੍ਰਧਾਨ ਨਿਯੁਕਤ ਕੀਤੇ ਗਏ | ਇਸ ਤਰ੍ਹਾਂ ਇਹ ਸੰਯੁਕਤ ਕਮੇਟੀ ਦੀ ਕਾਰਜਕਾਰਨੀ ਡਿਫੈਂਸ ਪੈਨਸ਼ਨਰਾਂ ਦੇ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ | ਇਸ ਮੌਕੇ ਵੈਟਰਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਰਜਿ: ਇਕਾਈ ਜ਼ਿਲ੍ਹਾ ਮੋਗਾ ਦੇ ਰਾਸ਼ਟਰੀ ਮੀਤ ਪ੍ਰਧਾਨ ਕੈਪਟਨ ਬਿੱਕਰ ਸਿੰਘ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ, ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਰਜਿ: ਬਾਘਾ ਪੁਰਾਣਾ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ ਤੇ ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਕੈਪਟਨ ਸੁਰਜੀਤ ਸਿੰਘ ਨੇ ਸੰਗਠਨ ਦੀ ਕਾਰਜਕਾਰੀ ਕਮੇਟੀ ਨਾਲ ਮੀਟਿੰਗ ਵਿਚ ਭਾਗ ਲਿਆ | ਸਟੇਜ ਦੀ ਕਾਰਵਾਈ ਸੂਬੇਦਾਰ ਜਗਜੀਤ ਸਿੰਘ ਨੇ ਚਲਾਈ | ਸਾਬਕਾ ਸੈਨਿਕਾ ਦੇ ਸਹਿਯੋਗ ਨਾਲ ਸੀ. ਐਸ. ਡੀ. ਕੰਟੀਨ, ਈ. ਸੀ. ਐਚ. ਐਸ. ਪੋਲੀ ਕਲੀਨਿਕ ਕੰਮ ਕਰ ਰਹੇਗੀ ਹੈ | ਇਸ ਮੌਕੇ ਦਸਤਾਵੇਜ਼ਾਂ ਦੀ ਸੰਭਾਲ, ਮੈਡੀਕਲ ਸਹੂਲਤ ਤੇ ਵਾਰਿਸ ਦੇ ਨਾਂਅ ਜਨਮ ਤਰੀਕ ਪੀ. ਪੀ. ਓ., ਬੈਂਕ ਖਾਤੇ, ਆਧਾਰ ਕਾਰਡ ਤੇ ਸਪਰਸ਼ ਸਿਸਟਮ ਰਿਕਾਰਡ 'ਚ ਇਕੋ ਜਿਹਾ ਹੋਣ ਬਾਰੇ, ਸੈਨਾ ਵਿਚ ਭਰਤੀ ਤੇ ਏ. ਡੀ. ਐਲ. ਆਰ. ਸਕੀਮ ਦੀ ਜਾਣਕਾਰੀ ਦਿੱਤੀ | ਇਸ ਮੌਕੇ ਤਰਸੇਮ ਸਿੰਘ, ਗੁਰਚਰਨ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਗੁਰਭੇਜ ਸਿੰਘ, ਰਾਮ ਸਿੰਘ ਗਿੱਲ, ਪ੍ਰੀਤਮ ਸਿੰਘ, ਲਾਲ ਸਿੰਘ, ਬਲਵੀਰ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ, ਗੁਰਸੇਵਕ ਸਿੰਘ, ਸਾਧੂ ਸਿੰਘ ਹਾਜ਼ਰ ਸਨ | ਮਾਲਕ ਦਾ ਸ਼ੁਕਰਾਨਾ ਤੇ ਜੈ ਕਾਰੇ ਨਾਲ ਮੀਟਿੰਗ ਸਮਾਪਤ ਹੋਈ |
ਪਿਛਲੀ ਖ਼ਬਰ ਰਜਿੰਦਰਾ ਸਕੂਲ ਦੇ ਬੱਚਿਆਂ ਨੂੰ ਦਿਖਾਈ ਗਈ ਦਸਤਾਵੇਜ਼ੀ ਫ਼ਿਲਮ ਅਗਲੀ ਖ਼ਬਰ 'ਆਪ' ਆਗੂ ਅਜੇ ਸ਼ਰਮਾ ਤੇ ਰਿੰਪੀ ਗਰੇਵਾਲ ਨੇ ਕੀਤੀ ਮੁਨੀਸ਼ ਸਿਸੋਦੀਆ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।