ਕਿਸ਼ਨਪੁਰਾ ਕਲਾਂ, 20 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜ ਤੇ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੁੱਲੇ੍ਹ ਗਰਾਂਟਾਂ ਦੇ ਗੱਫੇ ਪਿੰਡਾਂ ਦੇ ਖੇਡ ਸਟੇਡੀਅਮ ਨੂੰ ਭੇਜੇ ਗਏ ਹਨ | ਇਸੇ ਕੜੀ ਤਹਿਤ ਪਿੰਡ ਇੰਦਰਗੜ੍ਹ ਦੇ ਸਰਪੰਚ ਮਨਜਿੰਦਰ ਸਿੰਘ ਬਾਬਾ ਨੇ ਸ਼ਹੀਦ ਬਾਬਾ ਕਰਮ ਸਿੰਘ ਸਪੋਰਟਸ ਕਲੱਬ ਦੇ ਮੈਂਬਰਾਂ ਤੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਨੌਜਵਾਨਾਂ ਨੇ ਕਈ ਤਰ੍ਹਾਂ ਦੇ ਸੁਝਾਅ ਪੇਸ਼ ਕੀਤੇ ਗਏ ਤੇ ਸਰਪੰਚ ਮਨਜਿੰਦਰ ਸਿੰਘ ਬਾਬਾ ਨੇ ਬੜੇ ਹੀ ਸੁਚੱਜੇ ਢੰਗ ਨਾਲ ਸੁਝਾਵਾਂ ਨੂੰ ਨੋਟ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਭੇਜੀ ਗਈ ਰਾਸ਼ੀ ਦਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਬਦੌਲਤ ਨਗਰ ਦੇ ਵਿਕਾਸ ਕਾਰਜ ਤੇ ਹੁਣ ਖੇਡ ਸਟੇਡੀਅਮ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋਵੇਗਾ | ਮੀਟਿੰਗ ਦੌਰਾਨ ਮੈਂਬਰ ਮਨਜਿੰਦਰ ਸਿੰਘ, ਲੱਖਾ ਸਿੰਘ ਕਬੱਡੀ ਖਿਡਾਰੀ, ਅੰਮਿ੍ਤਪਾਲ ਸਿੰਘ ਮੈਂਬਰ, ਲਾਡੀ ਢਿੱਲੋਂ, ਗੁਰਜੰਟ ਸਿੰਘ, ਨਿਰਵੈਰ ਸਿੰਘ ਮੈਂਬਰ, ਗੁਰਜੰਟ ਸਿੰਘ ਪਵਨ ਮੈਂਬਰ ਆਦਿ ਨੌਜਵਾਨ ਹਾਜ਼ਰ ਸਨ |