ਕੋਟ ਈਸੇ ਖਾਂ, 19 ਜੁਲਾਈ (ਗੁਰਮੀਤ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਤੇ ਜੁਝਾਰੂ ਆਗੂ ਜਥੇਦਾਰ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਾਈਕਮਾਨ ਵਲੋਂ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜੋ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਸ ਫੈਸਲੇ ਨਾਲ ਜ਼ਿਲੇ੍ਹ ਅੰਦਰ ਅਕਾਲੀ ਦਲ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਹੋਵੇਗਾ | ਇਹ ਸ਼ਬਦ ਪਿੰਡ ਖੋਸਾ ਕੋਟਲਾ ਵਿਖੇ ਅਕਾਲੀ ਆਗੂਆਂ, ਵਰਕਰਾਂ ਨੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਜਥੇਦਾਰ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੂੰ ਸਨਮਾਨਿਤ ਕਰਨ ਸਮੇਂ ਕਹੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੰਗੇਰੀਆਂ ਨੇ ਕਿਹਾ ਕਿ ਸੂਬੇ ਦੇ ਹਾਲਾਤ ਅੱਜ ਲੋਕਾਂ ਦੇ ਸਾਹਮਣੇ ਹਨ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ 'ਚ ਵੱਡੇ ਵੱਡੇ ਝੂਠ ਫੈਲਾਅ ਕੇ ਜਿਥੇ ਅਕਾਲੀ ਦਲ ਨੂੰ ਬਿਨਾਂ ਵਜ੍ਹਾ ਭੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਉਥੇ ਹੀ ਆਪਣੀਆਂ ਸਰਕਾਰਾਂ ਤਾਂ ਇਨ੍ਹਾਂ ਨੇ ਬਣਾ ਲਈਆਂ ਪਰ ਲੋਕਾਂ ਦੀਆਂ ਆਸਾਂ 'ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ | ਇਸੇ ਲਈ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ ਵਿਚ ਕੀਤੇ ਕੰਮਾਂ ਨੂੰ ਦੇਖਦੇ ਹੋਏ ਮੁੜ ਵੱਡੀ ਗਿਣਤੀ 'ਚ ਨਾਲ ਜੁੜ ਰਹੇ ਹਨ | ਇਸ ਮੌਕੇ ਅੰਗਰੇਜ਼ ਸਿੰਘ, ਗੁਰਜੰਟ ਸਿੰਘ, ਬਲਵੰਤ ਸਿੰਘ, ਹਾਕਮ ਸਿੰਘ, ਬਲਵਿੰਦਰ ਸਿੰਘ, ਬਾਵਾ ਸਿੰਘ, ਬਲਦੇਵ ਸਿੰਘ, ਮੱਘਰ ਸਿੰਘ, ਦਾਨ ਸਿੰਘ, ਬੰਤ ਸਿੰਘ, ਸਰਵਨ ਸਿੰਘ, ਪਿ੍ਤਪਾਲ ਸਿੰਘ, ਹਰਜਿੰਦਰ ਸਿੰਘ, ਪੂਰਨ ਸਿੰਘ, ਗੁਰਤੇਜ ਸਿੰਘ, ਦਵਿੰਦਰ ਸਿੰਘ, ਤਰਨਪਾਲ ਸਿੰਘ ਤੇ ਹੋਰ ਆਗੂ ਵੀ ਹਾਜ਼ਰ ਸਨ |