30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਾਣੀ ਵਾਲਾ ਮੋਘਾ ਛੋਟਾ ਤੇ ਨੀਵਾਂ ਹੋਣ ਕਾਰਨ ਨਹੀਂ ਲੱਗ ਰਿਹਾ ਫਸਲਾਂ ਨੂੰ ਨਹਿਰੀ ਪਾਣੀ

ਅਜੀਤ ਡੈਸਕ 20-07-2025
ਕਿਸ਼ਨਪੁਰਾ ਕਲਾਂ, 19 ਜੁਲਾਈ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਵਲੋਂ ਨਹਿਰਾਂ ਸੂਏ ਨੂੰ ਪੱਕਿਆਂ ਕੀਤਾ ਗਿਆ ਹੈ ਤਾਂ ਕਿ ਕਿਸਾਨ ਭਰਾਵਾਂ ਦੇ ਖੇਤਾਂ ਨੂੰ ਪਾਣੀ ਸੰਬੰਧੀ ਕੋਈ ਮੁਸ਼ਕਿਲ ਨਾ ਆਵੇ ਪਰ ਕਿਸਾਨ ਭਰਾਵਾਂ ਦੀ ਸਲਾਹ ਨਾ ਲੈਣ ਕਰਕੇ ਅੱਜ ਵੀ ਕਈ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ ਹਨ | ਇਹ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਤੇ ਨੰਬਰਦਾਰ ਬੂਟਾ ਸਿੰਘ ਨੇ ਦੱਸਿਆ ਕਿ ਕਿਸ਼ਨਪੁਰਾ ਕਲਾਂ ਤੋਂ ਪਿੰਡ ਕਮਾਲਕੇ ਆਦਿ ਨੂੰ ਸੂਆ ਜਾਂਦਾ ਹੈ ਪਰ ਕਿਸ਼ਨਪੁਰਾ ਕਲਾਂ ਤੋਂ ਬਹਾਦਰ ਕੇ ਰੋਡ 'ਤੇ ਸੂਏ ਕੋਲ ਜੋ ਜ਼ਮੀਨ ਹੈ, ਜਿਸ 'ਤੇ ਮੋਘਾ ਬੁਰਜੀ 6903 ਆਰ ਰਜਵਾਹਾ ਨੰਬਰ ਹੈ, ਦਾ ਪਾਣੀ ਜ਼ਮੀਨਾਂ ਨੂੰ ਨਹੀਂ ਮਿਲ ਰਿਹਾ ਕਿਉਂਕਿ ਸੂਏ ਦਾ ਪਾਣੀ ਤੇ ਮੋਘਾ ਸਾਡੀ ਜ਼ਮੀਨ ਨਾਲੋਂ ਛੋਟਾ ਅਤੇ ਹੇਠਾਂ ਲੱਗਿਆ ਹੋਇਆ ਹੈ ਤੇ ਸਾਡੀ ਜ਼ਮੀਨ ਉੱਚੀ ਹੋਣ ਕਰਕੇ ਤੇ ਮੋਘਾ ਛੋਟਾ ਹੋਣ ਕਰਕੇ ਪਾਣੀ ਜ਼ਮੀਨਾਂ ਤੱਕ ਪਹੁੰਚਦਾ ਹੀ ਨਹੀਂ | ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੰਚ ਜਸਵਿੰਦਰ ਸਿੰਘ ਅÏਲਖ ਨੇ ਕਰੀਬ 8-10 ਮਹੀਨੇ ਪਹਿਲਾਂ ਜਦੋਂ ਸੂਏ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਦ ਇਹ ਮਸਲਾ ਨਹਿਰੀ ਵਿਭਾਗ ਦੇ ਅਫਸਰਾਂ ਦੇ ਧਿਆਨ ਵਿਚ ਲਿਆਂਦਾ ਸੀ | ਉਸ ਸਮੇਂ ਜ਼ਮੀਨ ਦਾ ਰਕਬਾ ਵਿਭਾਗ ਵਲੋਂ ਘੱਟ ਲਿਖਿਆ ਗਿਆ ਸੀ ਅਤੇ ਸੂਏ ਦੇ ਪਾਣੀ ਦੇ ਲੈਵਲ ਤੋਂ ਜ਼ਮੀਨ ਉੱਚੀ ਸੀ ਤੇ ਉਨ੍ਹਾਂ ਨੇ ਮੋਘੇ ਅਤੇ ਜ਼ਮੀਨ ਉੱਚੀ ਹੋਣ ਬਾਰੇ ਵਿਭਾਗ ਦੇ ਅਫਸਰਾਂ ਨੂੰ ਵੀ ਦੱਸਿਆ ਸੀ ਤੇ ਅਧਿਕਾਰੀਆਂ ਵਲੋਂ ਇਹ ਵਿਸ਼ਵਾਸ ਦਵਾਇਆ ਗਿਆ ਸੀ ਕਿ ਜ਼ਮੀਨ ਦੇ ਲੈਵਲ ਅਨੁਸਾਰ ਹੀ ਮੋਘਾ ਲਾਇਆ ਜਾਵੇਗਾ ਪਰ ਉਸ ਤਰ੍ਹਾਂ ਹੋਇਆ ਨਹੀਂ | ਉਨ੍ਹਾਂ ਕਿਹਾ ਕਿ ਸਾਡੀ ਇਹ ਵੱਡੀ ਮੁਸ਼ਕਿਲ ਬਣ ਗਈ ਹੈ ਇਸ ਲਈ ਜੇਕਰ ਵਿਭਾਗ ਨੇ ਏਧਰ ਧਿਆਨ ਨਹੀਂ ਦਿੱਤਾ ਤਾਂ ਮਜਬੂਰਨ ਸੰਘਰਸ਼ ਵਿੱਢਣਾ ਪਵੇਗਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ, ਨੰਬਰਦਾਰ ਬੂਟਾ ਸਿੰਘ, ਨਿਰਮਲ ਸਿੰਘ ਸੰਘਾ, ਬਲਵੀਰ ਸਿੰਘ, ਬਿੰਦਰ ਸਿੰਘ, ਕਸ਼ਮੀਰ ਸਿੰਘ, ਸੁੱਖਾ ਅÏਲਖ ਵਪਾਰੀ, ਗੁਰਮੇਜ ਸਿੰਘ, ਬਲਜਿੰਦਰ ਸਿੰਘ ਕਾਕਾ, ਗੱਗੀ ਬਾਈ, ਗੁਰਪ੍ਰੀਤ ਸਿੰਘ, ਲਖਬੀਰ ਸਿੰਘ ਔਲਖ ਆਦਿ ਨੇ ਮੰਗ ਕੀਤੀ ਹੈ ਕਿ ਇਸ ਮੋਘੇ ਦਾ ਹੱਲ ਜਲਦੀ ਕੀਤਾ ਜਾਵੇ |
ਪਿਛਲੀ ਖ਼ਬਰ ਮਿੰਨੀ ਬੱਸ ਆਪ੍ਰੇਟਰ ਯੂਨੀਅਨ ਨੇ ਈ ਰਿਕਸ਼ਾ ਤੇ ਆਟੋ ਚਾਲਕਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ ਅਗਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਵਲੋਂ ਅੰਮਿ੍ਤਪਾਲ ਕੌਰ ਥਿੰਦ ਦਾ ਕੈਨੇਡਾ ਸਪਾਊਸ ਦਾ ਪੀ. ਆਰ. ਵੀਜ਼ਾ ਲਗਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।