28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਮਨਪ੍ਰੀਤ ਟਿਵਾਣਾ ਦੀ ਕਿਤਾਬ ਲੋਕ ਅਰਪਣ

ਅਜੀਤ ਡੈਸਕ 19-07-2025
ਨਿਹਾਲ ਸਿੰਘ ਵਾਲਾ, 18 ਜੁਲਾਈ (ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਵਿਖੇ ਇਕ ਅਦਬੀ ਸਾਹਿਤਕਾਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ 'ਚ ਕੁਝ ਪਾਠਕਾਂ ਤੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ | ਇਸ ਅਦਬੀ ਇਕੱਤਰਤਾ ਦੇ 'ਚ ਪੰਜਾਬ ਦੇ ਸਿਰਮੌਰ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮਨਪ੍ਰੀਤ ਟਿਵਾਣਾ ਦੁਬਾਰਾ ਰਚਿਤ ਗੀਤ ਸੰਗ੍ਰਹਿ 'ਕਾਫ਼ਲੇ ਵਾਲੇ' ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਲੋਕ ਅਰਪਣ ਕੀਤਾ | ਸਮਾਗਮ ਮੌਕੇ ਹਲਕਾ ਵਿਧਾਇਕ ਮਨਜੀਤ ਬਿਲਾਸਪੁਰ ਨੇ ਮਨਪ੍ਰੀਤ ਟਿਵਾਣਾ ਵਲੋਂ ਪੰਜਾਬੀ ਗੀਤਕਾਰੀ 'ਚ ਪਾਏ ਵਡਮੁੱਲੇ ਯੋਗਦਾਨ ਦਾ ਖੂਬ ਜ਼ਿਕਰ ਕਰਦਿਆਂ ਉਨ੍ਹਾਂ ਦੇ ਗੀਤ ਸੰਗ੍ਰਹਿ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਿਤਾਬ ਪਾਠਕਾਂ ਲਈ ਇਕ ਵਡਮੁੱਲਾ ਸਰਮਾਇਆ ਹੋਵੇਗੀ | ਇਸ ਮੌਕੇ ਉੱਘੇ ਪੱਤਰਕਾਰ ਮਨਜੀਤ ਘੜੈਲੀ, ਸਤਪਾਲ ਭੋਲਾ ਆਗੂ ਆਮ ਆਦਮੀ ਪਾਰਟੀ, ਸਰਪੰਚ ਸੁਖਦੀਪ ਸਿੰਘ ਭਾਗੀਕੇ, ਸਾਹਿਤਕਾਰ ਸੁਤੰਤਰ ਰਾਏ, ਡਾ. ਗੁਰਸ਼ਵਿੰਦਰ ਸਿੰਘ, ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ, ਨੰਬਰਦਾਰ ਅਮਨਦੀਪ ਸਿੰਘ, ਡਾ. ਕਿ੍ਸ਼ਨ ਬਿਲਾਸਪੁਰ, ਸਰਪੰਚ ਜਗਤਾਰ ਸਿੰਘ ਬੁੱਟਰ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰਬਰ 38 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾ ਰਿਹਾ-ਕੌਂਸਲਰ ਸਾਹਿਲ ਅਰੋੜਾ ਅਗਲੀ ਖ਼ਬਰ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ-ਅੰਮਿ੍ਤਪਾਲ ਸਿੰਘ ਖ਼ਾਲਸਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।