29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਾਂਗਰਸ ਵਲੋਂ ਮੋਗਾ ਵਿਖੇ ਸੰਵਿਧਾਨ ਬਚਾਓ ਰੈਲੀ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ-ਭੋਲਾ ਸਿੰਘ ਬਰਾੜ

ਅਜੀਤ ਡੈਸਕ 19-07-2025
ਬਾਘਾ ਪੁਰਾਣਾ, 18 ਜੁਲਾਈ (ਗੁਰਮੀਤ ਸਿੰਘ ਮਾਣੰੂਕੇ, ਟਿੰਕੂ ਕਾਠਪਾਲ)-ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬੇ ਅੰਦਰ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਤੇ ਆਗੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਕਾਂਗਰਸ ਪਾਰਟੀ ਵਲੋਂ ਮੋਗਾ ਦੇ ਪ੍ਰਾਈਮ ਫਾਰਮ ਵਿਖੇ ਸੰਵਿਧਾਨ ਬਚਾਓ ਰੈਲੀ ਰੱਖੀ ਗਈ ਹੈ, ਜਿਸ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ ਦੀ ਅਗਵਾਈ ਵਿਚ ਇਕ ਵੱਡਾ ਇਕੱਠ ਨਵੀਂ ਅਨਾਜ ਮੰਡੀ ਕੋਟਕਪੂਰਾ ਰੋਡ, ਬਾਘਾ ਪੁਰਾਣਾ ਤੋਂ ਸਵੇਰੇ 10 ਵਜੇ ਰੈਲੀ 'ਚ ਸ਼ਾਮਿਲ ਹੋਣ ਲਈ ਕਾਫ਼ਲੇ ਰੂਪ ਵਿਚ ਰਵਾਨਾ ਹੋਵੇਗਾ | ਭੋਲਾ ਸਿੰਘ ਬਰਾੜ ਨੇ 'ਅਜੀਤ' ਦੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਇਹ ਸੰਵਿਧਾਨ ਬਚਾਓ ਰੈਲੀ ਇਕ ਇਤਿਹਾਸਿਕ ਰੈਲੀ ਹੋਵੇਗੀ, ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ | ਇਹ ਰੈਲੀ ਆਗੂਆਂ ਤੇ ਵਰਕਰਾਂ ਲਈ ਇਕ ਸੰਜੀਵਨੀ ਦਾ ਕੰਮ ਕਰੇਗੀ |
ਪਿਛਲੀ ਖ਼ਬਰ ਚਿਮਨ ਲਾਲ ਮਲਹੋਤਰਾ ਨਮਿਤ ਅੰਤਿਮ ਅਰਦਾਸ ਸਮਾਗਮ ਅਗਲੀ ਖ਼ਬਰ ਮੋਗਾ ਵਿਖੇ ਹੋਣ ਵਾਲੀ ਸੰਵਿਧਾਨ ਬਚਾਓ ਰੈਲੀ 'ਚ ਹੋਵੇਗਾ ਵਿਸ਼ਾਲ ਇਕੱਠ-ਤਿਵਾੜੀ, ਮਨਜੀਤ ਹੰਬੜਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।