ਕਿਸ਼ਨਪੁਰਾ ਕਲਾਂ, 18 ਜੁਲਾਈ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਭੇਜੇ ਗਏ ਸਰਕੁਲਰ ਅਧੀਨ ਉਨ੍ਹਾਂ ਦੁਆਰਾ ਦੱਸੇ ਗਏ ਪ੍ਰੋਗਰਾਮ 'ਚ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਸੰਬੰਧੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ ਗਈਆਂ | ਜਿਸ 'ਚ ਉਨ੍ਹਾਂ ਵਿਚਕਾਰ ਭਾਸ਼ਨ, ਲੇਖ ਮੁਕਾਬਲੇ, ਡਰਾਇੰਗ, ਪੇਂਟਿੰਗ ਕੰਪੀਟੀਸ਼ਨ, ਚਾਰਟ ਮੇਕਿੰਗ ਆਦਿ ਕਰਵਾ ਕੇ ਉਨ੍ਹਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਇਨ੍ਹਾਂ ਯੋਜਨਾਵਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ ਤਾਂ ਜੋ ਵਿਦਿਆਰਥੀ ਵਰਗ ਵਿਚ ਵਾਤਾਵਰਨ ਨੂੰ ਸਾਂਭ ਕੇ ਰੱਖਣ ਦੀ ਇੱਛਾ ਪੈਦਾ ਹੋਵੇ ਤੇ ਆਉਣ ਵਾਲੀਆਂ ਪੀੜੀਆਂ ਨੂੰ ਹਵਾ ਪ੍ਰਦੂਸ਼ਣ ਤੋਂ ਬਚਾ ਸਾਫ਼ ਫ਼ਿਜ਼ਾ ਵਿਚ ਸਾਹ ਲੈ ਸਕਣ ਦੇ ਯੋਗ ਬਣਾ ਸਕੀਏ | ਅੱਜ ਦੇ ਯੂਥ ਨੂੰ ਇਸ ਪਾਸੇ ਵੱਲ ਤੋਰਨਾ ਸਭ ਤੋਂ ਔਖਾ ਕਾਰਜ ਹੈ, ਪਰ ਵਿੱਦਿਅਕ ਸੰਸਥਾਵਾਂ ਸਰਕਾਰ ਦੇ ਸਹਿਯੋਗ ਸਦਕਾ ਇਸ ਰਾਹ ਨੂੰ ਸੌਖਾ ਕਰ ਸਕਦੀਆਂ ਹਨ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਸਰਕਾਰ ਦੇ ਇਸ ਪ੍ਰੋਗਰਾਮ ਲਈ ਧੰਨਵਾਦੀ ਹਾਂ |