29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੋਗਾ 'ਚ ਇਲੈਕਟ੍ਰੋਹੋਮਿਓਪੈਥੀ ਸੰਬੰਧੀ ਇਕ ਰੋਜ਼ਾ ਸੈਮੀਨਾਰ <br/>

ਅਜੀਤ ਡੈਸਕ 19-07-2025
ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਇਲੈਕਟ੍ਰੋਹੋਮਿਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਦਾ ਇਲੈਕਟ੍ਰੋਹੋਮਿਓਪੈਥੀ ਸਬੰਧੀ ਇਕ ਰੋਜ਼ਾ ਸੈਮੀਨਾਰ ਚੋਖਾ ਅੰਪਾਇਰ ਮੋਗਾ ਵਿਚ ਹੋਇਆ ਜਿਸ ਵਿਚ ਡਾ. ਸੰਜੀਵ ਸ਼ਰਮਾ ਚੰਬਾ ਉਚੇਚੇ ਤੌਰ 'ਤੇ ਪਹੁੰਚੇ | ਸੈਮੀਨਾਰ ਵਿਚ ਵੱਖ-ਵੱਖ ਵਿਸ਼ਿਆਂ 'ਤੇ ਲੈਕਚਰ, ਦਵਾਈਆਂ ਬਣਾਉਣ ਅਤੇ ਵਰਤੋਂ ਕਰਨ ਦੀ ਵਿਧੀ ਨੂੰ ਸਮਝਾਇਆ ਜਾਵੇਗਾ | ਇਸ ਸਮੇਂ ਡਾ. ਸਨਮ ਸ਼ਰਮਾ ਨੇ ਦਵਾਈਆਂ ਦੀ ਸਹੀ ਡੋਜ ਅਤੇ ਡਲਊਸ਼ਨ ਬਾਰੇ ਜਾਣਕਾਰੀ ਦਿੱਤੀ | ਮੀਟਿੰਗ ਦੌਰਾਨ ਡਾ. ਮਨਪ੍ਰੀਤ ਸਿੰਘ ਨੇ ਪੀਲੀਏ ਰੋਗ ਸਬੰਧੀ ਜਾਣਕਾਰੀ ਦਿੱਤੀ | ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਨਬਜ਼ ਦੀ ਜਾਂਚ ਸਬੰਧੀ ਚਾਨਣਾ ਪਾਇਆ | ਪ੍ਰਧਾਨ ਡਾ. ਜਗਮੋਹਨ ਸਿੰਘ ਨੇ ਡਾ. ਸੰਜੀਵ ਸ਼ਰਮਾ, ਡਾ. ਸਨਮ ਸ਼ਰਮਾ ਸਮੇਤ ਮੀਟਿੰਗ ਵਿਚ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ | ਸਟੇਜ ਸੈਕਟਰੀ ਦੀ ਭੂਮਿਕਾ ਡਾ. ਜਗਜੀਤ ਸਿੰਘ ਗਿੱਲ ਨੇ ਨਿਭਾਈ | ਇਸ ਸਮੇਂ ਮੀਟਿੰਗ ਵਿਚ ਡਾ. ਕਮਲਜੀਤ ਕੌਰ ਸੇਖੋਂ, ਡਾ. ਜਸਵਿੰਦਰ ਸਿੰਘ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਪਰਮਿੰਦਰ ਕੁਮਾਰ, ਡਾ. ਅਵਤਾਰ ਸਿੰਘ ਦੇਵਗਨ, ਡਾ. ਸਰਬਜੀਤ ਸਿੰਘ, ਡਾ. ਸੰਤੋਖ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਵਰਿੰਦਰ ਸਿੰਘ, ਡਾ. ਰੌਬਿਨ ਅਰੋੜਾ, ਡਾ. ਹਰਦੇਵ ਸਿੰਘ ਸੈਣੀ, ਡਾ. ਐਸ.ਕੇ. ਕਟਾਰੀਆ, ਡਾ. ਲਵਪ੍ਰੀਤ ਸਿੰਘ, ਡਾ. ਜਸਵੀਰ ਕਟਾਰੀਆ, ਡਾ. ਕੁਲਦੀਪ ਕੌਰ, ਡਾ. ਅੰਮਿ੍ਤਪਾਲ ਸਿੰਘ, ਡਾ. ਸਵਿਤਾ ਯਾਦਵ, ਡਾ. ਅਨਿਤਾ ਰੰਗਾ, ਡਾ. ਪ੍ਰਦੀਪ ਕੁਮਾਰ, ਡਾ. ਅਰਚਨਾ ਸ਼ਰਮਾ, ਡਾ. ਸੁਵੇਸ਼ ਸ਼ਰਮਾ, ਡਾ. ਅਰੋੜਾ, ਡਾ. ਹਰਦੇਵ ਸਿੰਘ ਸੈਣੀ, ਡਾ. ਬਲਵਿੰਦਰ ਕੌਰ ਸੈਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਲੌਜ਼ਮਜ਼ ਵਿਖੇ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਧੀਨ ਅਲੱਗ-ਅਲੱਗ ਗਤੀਵਿਧੀਆਂ ਅਗਲੀ ਖ਼ਬਰ ਲੈਂਡ ਪੂਲਿੰਗ ਮਾਮਲੇ ਦਾ ਭਾਜਪਾ ਡਟ ਕੇ ਵਿਰੋਧ ਕਰੇਗੀ-ਵਿਜੇ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।