29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵਿਜ਼ਡਮ ਇੰਟਰਨੈਸ਼ਨਲ ਸਕੂਲ 'ਚ ਸਾਇੰਸ ਮੇਲਾ ਲਗਾਇਆ

ਅਜੀਤ ਡੈਸਕ 19-07-2025
ਕਿਸ਼ਨਪੁਰਾ ਕਲਾਂ, 18 ਜੁਲਾਈ (ਅਮੋਲਕ ਸਿੰਘ ਕਲਸੀ)-ਵਿੱਦਿਅਕ ਸੰਸਥਾ ਵਿਜ਼ਡਮ ਇੰਟਰਨੈਸ਼ਨਲ ਸਕੂਲ ਲੀਲਾ ਵਿਖੇ ਵਿਗਿਆਨ ਸਾਇੰਸ ਮੇਲਾ ਪੀ. ਆਰ. ਓ. ਮੈਡਮ ਕੁਲਬੀਰ ਕੌਰ ਦੀ ਅਗਵਾਈ ਹੇਠ ਕਰਵਾਇਆ | ਸਕੂਲ ਦੇ ਚੌਥੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਇਸ ਗਤੀਵਿਧੀ 'ਚ ਹਿੱਸਾ ਲਿਆ ਅਤੇ ਵੱਖ-ਵੱਖ ਕਿਸਮਾਂ ਦੇ ਮਾਡਲ ਤਿਆਰ ਕੀਤੇ ਗਏ ਸਨ, ਜਿਸ 'ਚ ਵਿਦਿਆਰਥੀਆਂ ਨੇ ਭੌਤਿਕ ਵਿਗਿਆਨ, ਗਣਿਤ, ਵਿਗਿਆਨ, ਸੂਰਜ ਪਰਿਵਾਰ ਦੇ ਮੈਂਬਰ, ਕੁਦਰਤੀ ਸਰੋਤਾਂ ਨਾਲ ਸੰਬੰਧਿਤ ਮਾਡਲ ਤਿਆਰ ਕੀਤੇ ਸਨ, ਜਿਸ 'ਚ ਮੈਡਮ ਭੁਪਿੰਦਰ ਸ਼ਰਮਾ, ਜਸਤੇਜ ਕੌਰ, ਜਸਪ੍ਰੀਤ ਕੌਰ, ਸਿਮਰਨਪ੍ਰੀਤ ਕੌਰ ਤੇ ਰੋਹਿਤ ਕੁਮਾਰ ਨੇ ਜੱਜ ਦੀ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇ ਤੇ ਵਿਦਿਆਰਥੀਆਂ ਨੇ ਸੁਚੱਜੇ ਢੰਗ ਨਾਲ ਉੱਤਰ ਦਿੱਤੇ | ਉਨ੍ਹਾਂ ਦੇ ਸਹਾਇਕ ਨਾਲ ਜਸਵੰਤ ਮੈਡਮ ਸਨ | ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ, ਪਿ੍ੰਸੀਪਲ ਮੈਡਮ ਅਨੀਤਾ ਕਾਲੜਾ ਨੇ ਇਹ ਸਮਾਗਮ ਨੇਪਰੇ ਚਾੜ੍ਹਨ ਤੇ ਅਧਿਆਪਕਾ ਦੀ ਸ਼ਲਾਘਾ ਕੀਤੀ | ਬੱਚਿਆਂ ਨੂੰ ਕਿਹਾ ਕਿ ਵਿਗਿਆਨ ਹਮੇਸ਼ਾ ਮਨੁੱਖਤਾ ਲਈ ਵਰਦਾਨ ਸਾਬਤ ਹੋਇਆ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ | ਇਸ ਨਾਲ ਉਨ੍ਹਾਂ 'ਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ | ਇਸ ਸਾਇੰਸ ਮੇਲੇ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦੇ ਬੈਜ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪੀ. ਆਰ. ਓ. ਕੁਲਬੀਰ ਮੈਡਮ ਤੇ ਜਸਵੰਤ ਮੈਡਮ, ਜਸਤੇਜ ਮੈਡਮ ਕਿਰਨ ਮੈਡਮ ਲਵਪ੍ਰੀਤ ਮੈਡਮ ਆਦਿ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਮੋਗਾ 'ਚ ਅੱਜ ਅਗਲੀ ਖ਼ਬਰ ਤਬਾਦਲਿਆਂ ਨੂੰ ਤਰਸੇ ਅਧਿਆਪਕ-ਡੀ. ਟੀ. ਐੱਫ਼.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।