16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬਾਬਾ ਮੱਲਣ ਸ਼ਾਹ ਦੇ ਦਰਬਾਰ 'ਤੇ ਸੱਭਿਆਚਾਰਕ ਮੇਲਾ ਤੇ ਭੰਡਾਰਾ ਸ਼ਰਧਾ ਨਾਲ ਕਰਵਾਇਆ <br/>

ਅਜੀਤ ਡੈਸਕ 17-07-2025
ਮੋਗਾ, 16 ਜੁਲਾਈ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ-ਧੰਨ ਪੀਰ ਬਾਬਾ ਮੱਲਣ ਸ਼ਾਹ ਮੇਲਾ ਪ੍ਰਬੰਧਕ ਕਮੇਟੀ ਮੋਗਾ ਵਲੋਂ ਸਾਲਾਨਾ ਸਭਿਆਚਾਰਕ ਮੇਲਾ ਤੇ ਭੰਡਾਰਾ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਕਰਵਾਇਆ ਗਿਆ | ਧੰਨ-ਧੰਨ ਪੀਰ ਬਾਬਾ ਮੱਲਣ ਸ਼ਾਹ ਦੀ ਦਰਗਾਹ 'ਤੇ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਸਮੂਹ ਕਮੇਟੀ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਬਾਬਾ ਜੀ ਦੇ ਪਵਿੱਤਰ ਸਥਾਨ 'ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਆਪਣੀਆਂ ਮੁਰਾਦਾਂ ਮੰਗੀਆਂ | ਇਸ ਸਮੇਂ ਸਭਿਆਚਾਰਕ ਮੇਲਾ ਵੀ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਗਾਇਕ ਸੁੱਖ ਗਿੱਲ, ਜੰਟਾ ਮੱਦੋਕੇ, ਜੀਤੀ ਮਾਣਕ, ਦੀਪ ਚੌਹਾਨ ਤੇ ਦੀਪ ਸ਼ਹਿਨਾਜ਼, ਗੋਗੀ ਮੋਗਾ ਨੇ ਪੀਰਾਂ ਦੀ ਉਸਤਤ ਗਾ ਕੇ ਕੀਤੀ | ਉਪਰੰਤ ਗਾਇਕ ਗਿੱਲ ਕਮਲ ਤੇ ਨੀਲਮ ਭਿੰਡਰ ਨੇ ਆਪਣੇ ਅਨੇਕਾਂ ਸਭਿਆਚਾਰਕ ਗੀਤ ਪੇਸ਼ ਕਰ ਕੇ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ | ਦੋ ਰੋਜ਼ਾ ਇਸ ਸਭਿਆਚਾਰਕ ਮੇਲੇ ਦੌਰਾਨ ਗਾਇਕ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਨੇ ਵੀ ਆਪਣੇ ਨਵੇਂ ਪੁਰਾਣੇ ਹਿੱਟ ਪੇਸ਼ ਕਰ ਕੇ ਆਪਣੀ ਭਰਵੀਂ ਹਾਜ਼ਰੀ ਲਵਾਈ | ਮੇਲੇ ਦੇ ਅੰਤ ਸਮੇਂ ਪ੍ਰਬੰਧਕਾਂ ਵਲੋਂ ਦਾਨੀ ਸੱਜਣਾਂ, ਕਲਾਕਾਰਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਨਾਲ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ-ਭੁੱਲਰ, ਗਿੱਲ ਅਗਲੀ ਖ਼ਬਰ ਬੇਅਦਬੀਆਂ ਦੇ ਮੁੱਦਿਆਂ ਪ੍ਰਤੀ 'ਆਪ' ਸਰਕਾਰ ਪੂਰੀ ਤਰ੍ਹਾਂ ਗੰਭੀਰ-ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।