ਮੋਗਾ, 15 ਜੁਲਾਈ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਵਿਖੇ ਦੁੱਖ ਭੰਜਨ ਸੇਵਾ ਸੁਸਾਇਟੀ ਖੁਖਰਾਣਾ ਦੇ ਸਹਿਯੋਗ ਨਾਲ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰ ਪੂਜਾ ਅਤੇ ਟੀਮ ਵਲੋਂ ਲਗਾਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਗਿਆਨੀ ਪਰਮਿੰਦਰ ਸਿੰਘ ਨੇ ਕੀਤਾ | ਇਸ ਕੈਂਪ ਵਿਚ ਕਰੀਬ 90 ਮਰੀਜ਼ਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਅਤੇ 40 ਦੇ ਲਗਪਗ ਲੋਕਾਂ ਦੇ ਅਪਰੇਸ਼ਨ ਅਤੇ ਲੈਨਜ ਪਾਏ ਜਾਣਗੇ | ਇਸ ਮੌਕੇ ਡਾਕਟਰ ਪੂਜਾ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਨਿਗਾਹ ਦੀ ਸਮੇਂ ਸਮੇਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਹੀ ਸਮੇਂ 'ਤੇ ਇਲਾਜ ਹੋ ਸਕੇ | ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਦੱਸਿਆ ਕਿ ਦੁੱਖ ਭੰਜਨ ਸੇਵਾ ਸੁਸਾਇਟੀ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ | ਇਸ ਮੌਕੇ ਸੁਖਜਿੰਦਰ ਸਿੰਘ ਮੋਗਾ, ਡਾ. ਮੱਖਣ ਸਿੰਘ, ਬਲਜਿੰਦਰ ਸਿੰਘ ਸੇਖੋਂ, ਬਾਬਾ ਖੁਸ਼ਪ੍ਰੀਤ ਸਿੰਘ ਹੈੱਡ ਗ੍ਰੰਥੀ, ਊਧਮ ਸਿੰਘ ਕਲਕੱਤਾ, ਭਵਨਦੀਪ ਸਿੰਘ ਪੁਰਬਾ ਮਹਿਕ ਵਤਨ ਦੀ ਵਾਲੇ, ਜਸਪ੍ਰੀਤ ਸਿੰਘ ਜੱਸਾ ਪ੍ਰਧਾਨ ਦਸਮੇਸ਼ ਸੇਵਾ ਕਲੱਬ, ਗੁਰਪ੍ਰੀਤ ਸਿੰਘ ਪੀਤਾ, ਤਰਨਪ੍ਰੀਤ ਸਿੰਘ, ਨਛੱਤਰ ਸਿੰਘ ਸੈਕਟਰੀ, ਬਰਮਾ, ਥੰਮਣ, ਸੁਖਦੀਪ ਸਿੰਘ ਕੋਰੇਵਾਲਾ, ਬਲਵੀਰ ਸਿੰਘ, ਜੱਗੀ ਮਾਨਾ, ਹਰਪ੍ਰੀਤ ਸਿੰਘ ਸੇਖੋਂ ਸਮੇਤ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ |