15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪਾਕਿ ਪਹੁੰਚੇ ਭਾਰਤੀ ਨਾਗਰਿਕ ਨੂੰ ਭੇਜਿਆ ਡਿਸਟਿ੍ਕਟ ਜੇਲ੍ਹ ਕਸੂਰ <br/>

ਅਜੀਤ ਡੈਸਕ 27-12-2025
ਅੰਮਿ੍ਤਸਰ, 26 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਪਹੁੰਚੇ ਭਾਰਤੀ ਨਾਗਰਿਕ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਭੋਇਪੁਰ (ਸ਼ਾਹਕੋਟ), ਜਲੰਧਰ ਨੂੰ ਨਿਆਇਕ ਰਿਮਾਂਡ 'ਤੇ ਡਿਸਟਿ੍ਕਟ ਜੇਲ੍ਹ ਕਸੂਰ ਭੇਜ ਦਿੱਤਾ ਗਿਆ ਹੈ | ਲਾਹੌਰ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਇਸ ਬਾਰੇ 'ਚ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਕਸੂਰ ਦੇ ਸਰਹੱਦੀ ਖੇਤਰ ਗੰਡਾ ਸਿੰਘ ਪੁਲਿਸ ਸਟੇਸ਼ਨ ਦੀ ਸੀਮਾ ਅਧੀਨ ਆਉਂਦੇ ਸਹਿਜਰਾ ਵਿਖੇ ਪਾਕਿਸਤਾਨੀ ਰੇਂਜਰਜ਼ ਵਲੋਂ 3 ਨਵੰਬਰ ਨੂੰ ਗਿ੍ਫ਼ਤਾਰ ਕੀਤੇ ਗਏ ਭਾਰਤੀ ਨਾਗਰਿਕ ਨੂੰ ਸਭ ਤੋਂ ਪਹਿਲਾਂ ਸੀਨੀਅਰ ਸਿਵਲ ਜੱਜ ਕਿ੍ਮੀਨਲ, ਡਿਵੀਜ਼ਨ ਕਸੂਰ ਕਾਜ਼ੀ ਵਕਾਰ ਰਹਿਮਤ ਸਾਹਮਣੇ ਪੇਸ਼ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਕੇਸ ਮੈਜਿਸਟ੍ਰੇਟ ਗੰਡਾ ਸਿੰਘ ਗੁਲਾਮ ਮੁਰਤਜ਼ਾ ਵਿਰਕ ਦੀ ਅਦਾਲਤ 'ਚ ਤਬਦੀਲ ਕਰ ਦਿੱਤਾ, ਜਦਕਿ ਹੁਣ ਇਹ ਕੇਸ ਮੈਜਿਸਟ੍ਰੇਟ ਕੁਦਸੀਆ ਬਾਨੂ ਦੀ ਅਦਾਲਤ 'ਚ ਚਲ ਰਿਹਾ ਹੈ | ਵਕੀਲ ਸੰਧੂ ਨੇ ਮੌਕੇ ਦੇ ਗਵਾਹਾਂ ਨਾਲ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਜਦੋਂ ਸ਼ਰਨਦੀਪ ਸਿੰਘ ਸਰਹੱਦ ਪਾਰ ਕਰਕੇ ਪਾਕਿ 'ਚ ਦਾਖਲ ਹੋਇਆ ਤਾਂ ਸਭ ਤੋਂ ਪਹਿਲਾਂ ਉਹ ਤਲਵਾਰ ਪੋਸਟ ਦੇ ਨਜ਼ਦੀਕ ਨਗਰ ਪਿੰਡ ਵਿਖੇ ਪਹੁੰਚਿਆ | ਜਿੱਥੇ ਮੌਜੂਦ ਪਿੰਡ ਵਾਸੀਆਂ ਨੇ ਉਸ ਨੂੰ ਵਾਪਸ ਜਾਣ ਦੀ ਸਲਾਹ ਦਿੱਤੀ | ਉਸ ਦੇ ਬਾਅਦ ਰੇਂਜਰਜ਼ ਦੇ ਉੱਥੇ ਪਹੁੰਚਣ 'ਤੇ ਵੀ ਉਹ ਇਸੇ ਜ਼ਿੱਦ 'ਤੇ ਅੜਿਆ ਰਿਹਾ ਕਿ ਉਹ ਆਪਣੇ ਮਾਪਿਆਂ ਨਾਲ ਝਗੜਾ ਕਰਕੇ ਅਤੇ ਕੁਝ ਹੋਰ ਕਾਰਨਾਂ ਕਰਕੇ ਪਾਕਿ ਪਹੁੰਚਿਆ ਹੈ ਅਤੇ ਉਹ ਹੁਣ ਵਾਪਸ ਨਹੀਂ ਪਰਤੇਗਾ | ਉਨ੍ਹਾਂ ਨੇ ਦੱਸਿਆ ਕਿ ਸ਼ਰਨਦੀਪ ਸਿੰਘ ਨੇ ਇਲਾਕਾ ਮੈਜਿਸਟ੍ਰੇਟ ਕੁਦਸੀਆ ਬਾਨੂ ਦੀ ਅਦਾਲਤ 'ਚ ਵੀ ਹੀ ਇਹੋ ਬਿਆਨ ਦਿੱਤਾ ਹੈ |

ਪਿਛਲੀ ਖ਼ਬਰ ਅੰਗਰੇਜ਼ੀ ਰਾਜ ਵੇਲੇ ਬਣੀ ਸੰਤ ਰਾਮ ਸਰਾਂ ਦੀ ਵਿਰਾਸਤੀ ਦਿੱਖ ਹੋਵੇ ਬਹਾਲ ਅਗਲੀ ਖ਼ਬਰ 'ਤਖ਼ਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਵਲੋਂ 2 ਦਿਨਾ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।