20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਿਸ ਦੇ ਫਾਇਦੇ ਲਈ ਅਰਾਵਲੀ ਦੀ ਗ਼ਲਤ ਪਰਿਭਾਸ਼ਾ 'ਤੇ ਅੜੀ ਹੈ ਸਰਕਾਰ-ਕਾਂਗਰਸ

ਅਜੀਤ ਡੈਸਕ 25-12-2025
ਨਵੀਂ ਦਿੱਲੀ, 24 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਅਰਾਵਲੀ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ | ਕਾਂਗਰਸ ਨੇ ਪੁੱਛਿਆ ਕਿ ਉਹ (ਸਰਕਾਰ) ਪਹਾੜੀਆਂ ਦੀ ਪੂਰੀ ਤਰ੍ਹਾਂ ਨਾਲ ਗ਼ਲਤ ਪਰਿਭਾਸ਼ਾ ਹੀ ਕਿਉਂ ਅੱਗੇ ਵਧਾ ਰਹੀ ਹੈ | ਕਾਂਗਰਸ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕੇਂਦਰ ਸਰਕਾਰ ਦੀ ਮਨਸ਼ਾ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅਰਾਵਲੀ ਦੀ ਜਿਸ ਨਵੀਂ ਪਰਿਭਾਸ਼ਾ ਨੂੰ ਅਪਣਾਇਆ ਜਾ ਰਿਹਾ ਹੈ, ਉਸ ਦਾ ਦੇਸ਼ ਦੀਆਂ ਮੁੱਖ ਸੰਸਥਾਵਾਂ ਨੇ ਵਿਰੋਧ ਕੀਤਾ ਹੈ | ਜੈ ਰਾਮ ਰਮੇਸ਼ ਨੇ ਕਿਹਾ ਕਿ ਅਰਾਵਲੀ ਦੀ ਇਸ ਨਵੀਂ ਪਰਿਭਾਸ਼ਾ ਦਾ ਭਾਰਤੀ ਜੰਗਲਾਤ ਸਰਵੇਖਣ, ਸੁਪਰੀਮ ਕੋਰਟ ਦੀ ਸੈਂਟਰਲ ਐਂਪਾਵਰਡ ਕਮੇਟੀ ਅਤੇ ਸੁਪਰੀਮ ਕੋਰਟ ਦੀ ਐਮਿਕਸ ਕਿਉਰੀ ਪਹਿਲਾਂ ਹੀ ਵਿਰੋਧ ਕਰ ਚੁੱਕੇ ਹਨ | ਇਸ ਦੇ ਬਾਵਜੂਦ ਸਰਕਾਰ ਇਸ ਪਰਿਭਾਸ਼ਾ ਨੂੰ ਅੱਗੇ ਵਧਾਉਣ 'ਤੇ ਅੜੀ ਹੋਈ ਹੈ | ਕਾਂਗਰਸ ਦਾ ਇਲਜ਼ਾਮ ਹੈ ਕਿ ਮਾਹਿਰ ਸੰਸਥਾਵਾਂ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰ ਕੇ ਚੁੱਕਿਆ ਇਹ ਕਦਮ ਵਾਤਾਵਰਨ ਲਈ ਗੰਭੀਰ ਖ਼ਤਰਾ ਸਾਬਿਤ ਹੋ ਸਕਦਾ ਹੈ |

ਪਿਛਲੀ ਖ਼ਬਰ ਸੇਂਗਰ ਦੀ ਜੇਲ੍ਹ ਦੀ ਸਜ਼ਾ ਮੁਅੱਤਲ ਕਰਨ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਪੀੜਤਾ ਫ਼ੈਸਲੇ ਨੂੰ ਆਪਣੇ ਪਰਿਵਾਰ ਲਈ ਮੌਤ ਕਰਾਰ ਦ... ਅਗਲੀ ਖ਼ਬਰ 'ਜੀ ਰਾਮ ਜੀ' ਪੇਂਡੂ ਅਰਥਵਿਵਸਥਾ ਲਈ ਇਕ ਬਦਲਾਅ ਲਿਆਉਣ ਵਾਲਾ ਕਾਨੂੰਨ-ਸ਼ਿਵਰਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।