19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

'ਜੀ ਰਾਮ ਜੀ' ਪੇਂਡੂ ਅਰਥਵਿਵਸਥਾ ਲਈ ਇਕ ਬਦਲਾਅ ਲਿਆਉਣ ਵਾਲਾ ਕਾਨੂੰਨ-ਸ਼ਿਵਰਾਜ <br/>

ਅਜੀਤ ਡੈਸਕ 25-12-2025
ਨਵੀਂ ਦਿੱਲੀ, 24 ਦਸੰਬਰ (ਏਜੰਸੀ)-ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ 'ਵੀ.ਬੀ.-ਜੀ ਰਾਮ ਜੀ ਐਕਟ, 2025' ਨੂੰ ਭਾਰਤ ਦੀ ਪੇਂਡੂ ਅਰਥਵਿਵਸਥਾ ਲਈ ਇਕ ਬਦਲਾਅ ਲਿਆਉਣ ਵਾਲੇ ਕਾਨੂੰਨ ਵਜੋਂ ਵੇਖਿਆ ਦਾ ਰਿਹਾ ਹੈ, ਜਿਸ 'ਚ ਨਿਰੰਤਰ ਰੁਜ਼ਗਾਰ ਪੈਦਾ ਕਰਨ ਅਤੇ ਮਜ਼ਬੂਤ ਪਿੰਡ ਬਣਾਉਣ ਦੀ ਸਮਰੱਥਾ ਹੈ | ਚੌਹਾਨ ਨੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰੀ ਪੱਧਰ ਦੀ ਗੱਲਬਾਤ ਦੀ ਪ੍ਰਧਾਨਗੀ ਕੀਤੀ ਤਾਂ ਜੋ ਵਿਕਸਿਤ ਭਾਰਤ-ਰੁਜ਼ਗਾਰ ਤੇ ਅਜੀਵਿਕਾ ਮਿਸ਼ਨ (ਗ੍ਰਾਮੀਣ) (ਵੀ.ਬੀ.-ਜੀ ਰਾਮ ਜੀ) ਐਕਟ, 2025 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ | ਇਥੇ ਜਾਰੀ ਇਕ ਅਧਿਕਾਰਤ ਬਿਆਨ 'ਚ ਪੇਂਡੂ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਸ ਗੱਲਬਾਤ 'ਚ ਦੇਸ਼ ਭਰ ਦੇ 622 ਜ਼ਿਲਿ੍ਹਆਂ ਦੇ 4,912 ਬਲਾਕਾਂ ਵਿਚ 2,55,407 ਪਿੰਡਾਂ ਦੇ 35,29,049 ਤੋਂ ਵੱਧ ਵਿਅਕਤੀਆਂ ਨੇ ਹਿੱਸਾ ਲਿਆ |

ਪਿਛਲੀ ਖ਼ਬਰ ਕਿਸ ਦੇ ਫਾਇਦੇ ਲਈ ਅਰਾਵਲੀ ਦੀ ਗ਼ਲਤ ਪਰਿਭਾਸ਼ਾ 'ਤੇ ਅੜੀ ਹੈ ਸਰਕਾਰ-ਕਾਂਗਰਸ ਅਗਲੀ ਖ਼ਬਰ ਮਜੀਠੀਆ ਖ਼ਿਲਾਫ਼ ਐਨ.ਡੀ.ਪੀ.ਐਸ. ਮਾਮਲੇ ਦੀ ਅਗਲੀ ਸੁਣਵਾਈ 8 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।