29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੁਲਿਸ ਵਲੋਂ ਗੋਆ ਕਲੱਬ ਦੇ ਮਾਲਕਾਂ ਵਿਰੱਧ ਲੁਕ ਆਊਟ ਸਰਕੂਲਰ ਜਾਰੀ <br/>

ਅਜੀਤ ਡੈਸਕ 10-12-2025
ਪਣਜੀ, 9 ਦਸੰਬਰ (ਪੀ.ਟੀ.ਆਈ.)-ਗੋਆ ਪੁਲਿਸ ਨੇ ਅੱਗ ਨਾਲ ਤਬਾਹ ਹੋਏ ਕਲੱਬ ਦੇ ਮਾਲਕਾਂ ਦੇ ਇਕ ਹੋਰ ਸਮੂਹ ਅਜੈ ਗੁਪਤਾ ਤੇ ਸੁਰਿੰਦਰ ਕੁਮਾਰ ਖੋਸਲਾ ਵਿਰੁੱਧ ਲੁੱਕ ਆਊਟ ਸਰਕੂਲਰ (ਐਲ.ਓ.ਸੀ.) ਜਾਰੀ ਕੀਤਾ | ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ 'ਬਰਚ ਬਾਏ ਰੋਮੀਓ ਲੇਨ' ਨਾਈਟ ਕਲੱਬ ਦੇ ਮਾਲਕ ਸÏਰਭ ਤੇ ਗÏਰਵ ਲੂਥਰਾ ਦੇ ਥਾਈਲੈਂਡ ਭੱਜਣ ਤੋਂ ਕੁਝ ਘੰਟਿਆਂ ਬਾਅਦ, ਗੁਪਤਾ ਅਤੇ ਖੋਸਲਾ ਵਿਰੁੱਧ ਐਲ.ਓ.ਸੀ. ਜਾਰੀ ਕੀਤਾ ਗਿਆ | ਉੱਤਰੀ ਗੋਆ ਦੇ ਅੰਜੁਨਾ ਪੁਲਿਸ ਸਟੇਸ਼ਨ 'ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਪੁਲਿਸ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਵਰਸ਼ਾ ਸ਼ਰਮਾ ਨੇ ਕਿਹਾ ਕਿ ਖੋਸਲਾ ਇਕ ਬਰਤਾਨਵੀ ਨਾਗਰਿਕ ਹੈ | ਸ਼ਰਮਾ ਨੇ ਕਿਹਾ ਕਿ ਗੋਆ ਪੁਲਿਸ ਫੁਕੇਟ ਭੱਜ ਗਏ ਸÏਰਭ ਤੇ ਗÏਰਵ ਲੂਥਰਾ ਨੂੰ ਵਾਪਸ ਲਿਆਉਣ ਲਈ ਵੀ ਇੰਟਰਪੋਲ ਦੀ ਮਦਦ ਲੈ ਰਹੀ ਹੈ | ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਮੁਹਾਲੀ ਦੀ ਸਰਕਾਰੀ ਸੰਸਥਾ ਨੇ ਪਹਿਲਾ ਸਫ਼ਲ ਲਿਵਰ ਟਰਾਂਸਪਲਾਂਟ ਕਰ ਕੇ ਰਚਿਆ ਇਤਿਹਾਸ-ਡਾ. ਬਲਬੀਰ ਸਿੰਘ <br/> ਅਗਲੀ ਖ਼ਬਰ ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਖੇਤਰ 'ਚ 'ਮਾਨ ਸਰਕਾਰ' ਦੇ ਵੱਡੇ ਕਾਰਜ- ਬੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।