18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੂਬੇ ਦੇ ਵਿਕਾਸ 'ਚ ਉਦਯੋਗਪਤੀਆਂ ਦੀ ਅਹਿਮ ਭੂਮਿਕਾ-ਰਾਜਪਾਲ ਕਟਾਰੀਆ <br/>

ਅਜੀਤ ਡੈਸਕ 09-12-2025

ਅੰਮਿ੍ਤਸਰ, 8 ਦਸੰਬਰ (ਸੁਰਿੰਦਰ ਕੋਛੜ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਵਲੋਂ ਕਰਵਾਏ 19ਵੇਂ ਪਾਈਟੈਕਸ ਦੇ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ 'ਚ ਉਦਯੋਗਪਤੀਆਂ ਦੀ ਅਹਿਮ ਭੂਮਿਕਾ ਹੈ | ਉਨ੍ਹਾਂ ਨੇ ਕਿਹਾ ਕਿ ਪਾਈਟੈਕਸ 'ਚ ਸੈਂਕੜੇ ਕਾਰੋਬਾਰੀਆਂ ਨੇ ਅਜਿਹੇ ਉਤਪਾਦ ਲਿਆਂਦੇ ਹਨ ਜੋ ਭਾਰਤ ਵਿਚ ਹੀ ਬਣੇ ਹਨ ਅਤੇ ਵਿਦੇਸ਼ੀ ਉਤਪਾਦਾਂ ਨਾਲ ਮੁਕਾਬਲਾ ਕਰ ਰਹੇ ਹਨ | ਸਮਾਰੋਹ ਦੌਰਾਨ ਉਨ੍ਹਾਂ ਨੇ ਮਹਿਲਾ ਉੱਦਮੀਆਂ ਨੂੰ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ | ਪੀ. ਐੱਚ. ਡੀ. ਚੈਂਬਰ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਪਾਈਟੈਕਸ 2005 'ਚ 50 ਸਟਾਲਾਂ ਨਾਲ ਸ਼ੁਰੂ ਹੋਇਆ ਸੀ | ਅੱਜ ਇੱਥੇ ਆਉਣ ਵਾਲੇ ਕਾਰੋਬਾਰੀਆਂ ਦੀ ਗਿਣਤੀ 550 ਤੱਕ ਪਹੁੰਚ ਗਈ ਹੈ | ਜੇਕਰ ਥਾਂ ਦੀ ਕਮੀ ਨਾ ਹੁੰਦੀ, ਤਾਂ ਹੋਰ ਵੀ ਕਾਰੋਬਾਰੀ ਆਪਣੇ ਉਤਪਾਦ ਲਿਆ ਸਕਦੇ ਸਨ | ਚੈਂਬਰ ਦੀ ਰੀਜਨਲ ਫ਼ੈਸ਼ਨ ਟੈਕਸਟ-ਟੈਕ ਫੋਰਮ ਦੀ ਚੇਅਰ ਹਿਮਾਨੀ ਅਰੋੜਾ ਨੇ ਕਿਹਾ ਕਿ ਪਾਈਟੈਕਸ ਦੌਰਾਨ ਵੱਖ-ਵੱਖ ਸਮਾਗਮਾਂ ਰਾਹੀਂ ਚੈਂਬਰ ਨੇ ਛੋਟੇ ਤੋਂ ਛੋਟੇ ਉੱਦਮੀਆਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਸ ਮੌਕੇ 'ਤੇ ਸੀਨੀਅਰ ਰੀਜ਼ਨਲ ਡਾਇਰੈਕਟਰ ਭਾਰਤੀ ਸੂਦ ਨੇ ਚੰਡੀਗੜ੍ਹ ਅਤੇ ਪੰਜਾਬ 'ਚ ਆਉਣ ਵਾਲੇ ਸਮੇਂ ਦੇ ਪ੍ਰੋਗਰਾਮਾਂ ਦਾ ਰੋਡ ਮੈਪ ਪੇਸ਼ ਕੀਤਾ | ਸਮਾਪਤ ਸਮਾਰੋਹ ਦੌਰਾਨ ਅੰਮਿ੍ਤਸਰ ਜੋਨ ਦੇ ਕੋ-ਕਨਵੀਨਰ ਨਿਪੁੰਨ ਅਗਰਵਾਲ, ਰੀਜਨਲ ਕੋਆਰਡੀਨੇਟਰ ਜੈਦੀਪ ਸਿੰਘ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀ. ਸੀ. ਪੀ. ਜੇ. ਐੱਸ. ਵਾਲੀਆ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ |

ਪਿਛਲੀ ਖ਼ਬਰ ਗਲਤ ਵਿਵਹਾਰ ਲਈ ਡੀ.ਐਸ.ਪੀ. ਬਬਨਦੀਪ ਸਿੰਘ ਮੁਅੱਤਲ ਅਗਲੀ ਖ਼ਬਰ ਰਾਜ ਸਭਾ ਮੈਂਬਰ ਸਾਹਨੀ ਵਲੋਂ ਪੀ.ਐਚ.ਡੀ. ਚੈਂਬਰ ਦੀ ਮੰਗ ਦਾ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।