26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਬਾਬਾ ਬੋਹੜ' ਨੂੰ ਸਿਜਦਾ : ਪਿੰਡ ਬਾਦਲ 'ਚ ਆਰੰਭੇ ਸਮਾਰਕ 'ਚ ਵਿਸ਼ਾਲ ਬੁੱਤ ਦਾ ਅੱਜ ਲੋਕ-ਅਰਪਣ ਕਰਨਗੇ ਭੂੰਦੜ

ਅਜੀਤ ਡੈਸਕ 08-12-2025
ਮੰਡੀ ਕਿੱਲਿਆਂਵਾਲੀ, 7 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਸਿਆਸੀ ਫਿਜ਼ਾ ਨੂੰ 'ਹਲੀਮੀ' ਦਾ 'ਛਿੱਟਾ' ਦੇਣ ਵਾਲੇ ਸਾਬਕਾ ਮੁੱਖ ਮੰਤਰੀ ਮਰਹੂਮ ਸ. ਪ੍ਰਕਾਸ ਸਿੰਘ ਬਾਦਲ ਦਾ 98ਵਾਂ ਜਨਮ ਦਿਨ ਪੰਥਕ ਸਿਆਸਤ ਅਤੇ ਆਗਾਮੀ ਪੀੜ੍ਹੀਆਂ ਦੇ ਜ਼ਿਹਨ 'ਚ ਲੰਮੇ ਸਮੇਂ ਤੱਕ ਖਾਸ ਰਹੇਗਾ | ਪਿੰਡ ਬਾਦਲ ਵਿਖੇ ਆਰੰਭੇ ਯਾਦਗਾਰੀ ਸਮਾਰਕ ਵਿਚ ਸਥਾਪਿਤ ਕੀਤੇ ਬਾਬਾ ਬੋਹੜ ਦੇ ਵਿਸ਼ਾਲ ਬੁੱਤ ਦਾ ਲੋਕ-ਅਰਪਣ ਹੋਵੇਗਾ | ਬੁੱਤ ਦੇ ਨਾਲ ਹੀ ਬਾਦਲ ਦੀ ਪੰਥ ਤੇ ਪਾਰਟੀ ਪ੍ਰਤੀ ਅਟੁੱਟ ਵਫ਼ਾਦਾਰੀ ਨੂੰ ਸਿਜਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਾ 70 ਫੁੱਟ ਉੱਚਾ ਅਤੇ ਦਸ ਫੁੱਟ ਦਾ ਝੰਡਾ ਲਗਾਇਆ ਗਿਆ ਹੈ | ਇਹ ਬੁੱਤ ਅੰਤਿਮ ਸੰਸਕਾਰ ਵਾਲੇ ਥੜੇ 'ਤੇ ਲਗਾਇਆ ਜਾ ਰਿਹਾ ਹੈ, ਜਿਸ ਦੇ ਲੋਕ-ਅਰਪਣ ਦੀ ਰਸਮ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ (ਸਾਬਕਾ ਮੈਂਬਰ ਰਾਜ ਸਭਾ) ਅਦਾ ਕਰਨਗੇ | ਪਿੱਤਲ ਧਾਤੂ ਦੇ 12 ਫੁੱਟ ਉੱਚੇ ਅਤੇ 14 ਕੁਇੰਟਲ ਵਜ਼ਨੀ ਬੁੱਤ ਨੂੰ ਮਿਹਨਤਕਸ਼ ਪਰਿਵਾਰ ਵਿਚੋਂ ਮੂਰਤੀਕਾਰ ਗੁਰਪ੍ਰੀਤ ਧੂਰੀ ਨੇ ਬਣਾਇਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਦਭਾਵਨਾ ਦਿਵਸ ਵਜੋਂ ਮਨਾਏ ਜਾ ਜਨਮ ਦਿਨ 'ਤੇ ਬੁੱਤ ਲੋਕ-ਅਰਪਣ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਤਿਆਰੀਆਂ ਨੂੰ ਖੁਦ ਵਾਚ ਰਹੇ ਹਨ | ਸੁਖਬੀਰ ਦਾ ਕਹਿਣਾ ਹੈ ਕਿ ਵੱਡੇ ਬਾਦਲ ਸਾਹਿਬ ਦਾ ਇਹ ਸਮਾਰਕ ਪਾਰਟੀ ਵਲੋਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ |
ਸੰਗਤ ਦਰਸ਼ਨਾਂ ਜ਼ਰੀਏ ਪਿੰਡ-ਪਿੰਡ ਤੱਕ ਪੁੱਜੇ ਬਾਦਲ
ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ 2023 ਨੂੰ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਮੌਤ ਨਾਲ ਭਾਰਤੀ ਰਾਜਨੀਤੀ ਵਿਚੋਂ ਹਲੀਮੀ ਤੇ ਨਰਮਦਿਲ ਰਾਜਨੀਤੀ ਦਾ ਦੌਰ ਇਕ ਦਫ਼ਾ ਮੁੱਕ ਗਿਆ ਸੀ | ਉਨ੍ਹਾਂ ਸੰਗਤ ਦਰਸ਼ਨਾਂ ਜ਼ਰੀਏ ਸੂਬੇ ਦੇ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚ ਕੀਤੀ | ਬਾਬਾ ਬੋਹੜ ਨੇ ਸਿਆਸੀ ਜੀਵਨ ਦੀ ਸ਼ੁਰੂਆਤ ਪਿੰਡ
ਪਿਛਲੀ ਖ਼ਬਰ ਭੂੰਦੜੀ ਵਿਚ ਪ੍ਰਧਾਨ ਰਾਜਾ ਵੜਿੰਗ ਦਾ ਭਰਵਾਂ ਚੋਣ ਜਲਸਾ ਅਗਲੀ ਖ਼ਬਰ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹੱਥੋਂ ਨਿਕਲ ਚੁੱਕੀ ਹੈ–ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।