28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਲਗਾਤਾਰ ਇੰਡੀਕੋ ਏਅਰਲਾਈਨ ਦੀਆਂ ਉਡਾਣਾਂ ਰੱਦ <br/>

ਅਜੀਤ ਡੈਸਕ 07-12-2025

ਰਾਜਾਸਾਂਸੀ, 6 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲਗਾਤਾਰ ਇੰਡੀਕੋ ਏਅਰਲਾਈਨ ਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਤਹਿਤ ਚੌਥੇ ਦਿਨ ਵੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀਆਂ ਪੁਣੇ, ਦਿੱਲੀ ਹੈਦਰਾਬਾਦ, ਅਹਿਮਦਾਬਾਦ, ਸ੍ਰੀਨਗਰ ਦੀਆਂ ਉਡਾਣਾਂ ਰੱਦ ਰਹੀਆਂ | ਇਸ ਤੋਂ ਇਲਾਵਾ ਦੋਹਾ ਤੋਂ ਇੱਥੇ ਤੜਕੇ 2.40 ਵਜੇ ਪੁੱਜਣ ਵਾਲੀ ਕਤਰ ਏਅਰਵੇਜ਼ ਉਡਾਣ ਆਪਣੇ ਸਮੇਂ ਤੋਂ ਕਰੀਬ ਪੌਣੇ ਦੋ ਘੰਟੇ ਦੇਰੀ ਨਾਲ ਪਹੁੰਚੀ | ਦੁਬਈ ਤੋਂ ਏਥੇ ਸਵੇਰੇ 7.50 'ਤੇ ਏਥੇ ਪੁੱਜਣ ਵਾਲੀ ਸਪਾਈਸ ਜੈੱਟ ਦੀ ਉਡਾਣ ਕਰੀਬ ਸਵਾ ਘੰਟਾ ਦੇਰੀ ਨਾਲ ਪਹੁੰਚੀ | ਅੱਜ ਇੰਡੀਗੋ ਏਅਰਲਾਈਨ ਦੀਆਂ ਆਉਣ ਤੇ ਜਾਣ ਵਾਲੀਆਂ ਘਰੇਲੂ 12 ਉਡਾਣਾਂ ਰੱਦ ਰਹੀਆਂ | ਅੱਜ ਵੀ ਯਾਤਰੀ ਆਪਣੇ ਸਫਰ ਲਈ ਆਪਣੀਆਂ ਟਿਕਟਾਂ ਪੁਸ਼ਟੀ ਕਰਨ ਲਈ ਅੰਮਿ੍ਤਸਰ ਹਵਾਈ ਅੱਡੇ ਤੇ ਇੰਡੀਗੋ ਦੇ ਕਾਊਾਟਰ 'ਤੇ ਖੜੇ੍ਹ ਰਹੇ |

ਪਿਛਲੀ ਖ਼ਬਰ ਗੁਰਦੇ ਦੀ ਪੱਥਰੀ ਦੀ ਬਿਮਾਰੀ ਦਾ ਕਿਰਨਾਂ ਨਾਲ ਇਲਾਜ ਸੰਭਵ-ਡਾ: ਸਿੱਧੂ <br/> ਅਗਲੀ ਖ਼ਬਰ ਸਮਾਜ ਸੇਵੀ ਵਿਰਸਾ ਸਿੰਘ ਤੇ ਸਰਪੰਚ ਹਰਭਜਨ ਸਿੰਘ ਬਾਗ ਵਾਲਿਆਂ ਦੀ ਯਾਦ ਨੂੰ ਸਮਰਪਿਤ ਖੇਡ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।