28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਮਾਜ ਸੇਵੀ ਵਿਰਸਾ ਸਿੰਘ ਤੇ ਸਰਪੰਚ ਹਰਭਜਨ ਸਿੰਘ ਬਾਗ ਵਾਲਿਆਂ ਦੀ ਯਾਦ ਨੂੰ ਸਮਰਪਿਤ ਖੇਡ ਟੂਰਨਾਮੈਂਟ ਕਰਵਾਇਆ <br/>

ਅਜੀਤ ਡੈਸਕ 07-12-2025
ਭਿੱਖੀਵਿੰਡ, 6 ਦਸੰਬਰ (ਬੌਬੀ)-­ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਪਿੰਡ ਭਗਵਾਨਪੁਰ ਵਿਚ ਸਵ. ਵਿਰਸਾ ਸਿੰਘ ਅਤੇ ਹਰਭਜਨ ਸਿੰਘ ਸਰਪੰਚ ਬਾਗ਼ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਆਈ.ਟੀ. ਕਾਲਜ (ਭਗਵਾਨਪੁਰ) ਵਿਚ ਸਲਾਨਾ ਖੇਡ ਮੇਲਾ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਦਲਬੀਰ ਸਿੰਘ ਅਲਗੋਂ ਕੋਠੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੁੱਖ ਮਹਿਮਾਨ ਤੇ ਚੇਅ. ਇੰਦਰਜੀਤ ਸਿੰਘ ਨੇ ਗ਼ੁਬਾਰੇ ਉਡਾ ਕੇ ਖੇਡਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ | ਇਸ ਖੇਡ ਮੇਲੇ ਵਿਚ ਮਹਿਮਾਨ ਵਜੋਂ ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ, ਮਨਜਿੰਦਰ ਸਿੰਘ ਚੇਅਰਮੈਨ ਹਾਵਰਡ ਲੇਨ ਸਕੂਲ, ਪ੍ਰੋ. ਗੁਰਚਰਨ ਸਿੰਘ ਬਲੇਰ, ਪ੍ਰੋਫ਼ੈਸਰ ਸਿਮਰਨ ਧਾਲੀਵਾਲ ਚੂੰਘ ਕਾਲਜ, ਕਰਮ ਸਿੰਘ ਹੁੰਦਲ ਚੇਅਰਮੈਨ ਅਜੰਤਾ ਪਬਲਿਕ ਸਕੂਲ ਦਿਆਲਪੁਰਾ, ਜਰਨੈਲ ਸਿੰਘ ਚੇਅਰਮੈਨ ਅਲਗੋਂ ਕੋਠੀ, ਰਮਨਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਪ੍ਰਾਈਵੇਟ ਸਕੂਲ ਯੂਨੀਅਨ, ਕੰਧਾਲ ਸਿੰਘ ਪਿ੍ੰਸੀਪਲ ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇਕੇ, ਗੁਰਚਰਨ ਸਿੰਘ, ਸੁਖਜਿੰਦਰ ਸਿੰਘ, ਗੁਰਬੀਰ ਸਿੰਘ, ਗੁਰਵੇਲ ਸਿੰਘ, ਗੁਰਲਾਲ ਸਿੰਘ, ਆਲਮਵੀਰ ਸਿੰਘ, ਸੁਖਵੰਤ ਸਿੰਘ, ਭਾਗ ਸਿੰਘ, ਅਰਜਨ ਸਿੰਘ, ਪਰਮਜੀਤ ਸਿੰਘ ਹਾਜ਼ਰ ਸਨ | ਇਸ ਮੌਕੇ ਬੱਚਿਆ ਨੇ ਫਲੈਗ ਮਾਰਚ ਕਰਕੇ ਸਲਾਮੀ ਦਿੱਤੀ | ਸਾਰੇ ਬੱਚਿਆਂ ਨੇ ਮੁਕਾਬਲੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਇਹ ਖੇਡ ਮੁਕਾਬਲਾ ਸਕੂਲ ਦੇ ਬੜੇ ਮਿਹਨਤੀ ਤੇ ਹੋਣਹਾਰ ਅਧਿਆਪਕ ਰਜਨੀਸ਼ ਬਾਲਾ, ਮੈਡਮ ਮਨਪ੍ਰੀਤ ਕੌਰ, ਮੈਡਮ ਪਵਨਪ੍ਰੀਤ ਕੌਰ ਦੀ ਅਗਵਾਈ 'ਚ ਸਕੂਲ ਕੈਂਪਸ ਵਿਚ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਮਾਂ ਖੇਡ ਕਬੱਡੀ, ਖੋ-ਖੋ, ਰੱਸਾਕਸ਼ੀ ਆਦਿ ਵਿਚ ਹਿੱਸਾ ਲਿਆ | ਸਾਰੇ ਅਧਿਆਪਕ ਤੇ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਦਾ ਬਹੁਤ ਆਨੰਦ ਮਾਣਿਆ | ਸਕੂਲ ਚੇਅਰਮੈਨ ਇੰਦਰਜੀਤ ਸਿੰਘ ਵਲੋਂ ਖੇਡਣ ਵਾਲੇ ਬੱਚਿਆ ਨੂੰ ਸ਼ਾਬਾਸ਼ ਦਿੱਤੀ ਅਤੇ ਅੱਗੇ ਤੋ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਪਿ੍ੰਸੀਪਲ ਰਣਜੀਤ ਕੌਰ ਵਲੋਂ ਬੱਚਿਆਂ ਨੂੰ ਸਪੋਰਟਸ ਮੀਟ ਦੀ ਵਧਾਈ ਦਿੱਤੀ | ਪ੍ਰੋਗਰਾਮ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਸੁਨਾਲੀ ਚੋਪੜਾ ਨੇ ਨਿਭਾਈ | ਖੇਡ ਵਿਚ ਜੇਤੂ ਟੀਮਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਲਗਾਤਾਰ ਇੰਡੀਕੋ ਏਅਰਲਾਈਨ ਦੀਆਂ ਉਡਾਣਾਂ ਰੱਦ <br/> ਅਗਲੀ ਖ਼ਬਰ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਦੇ ਇਲਾਵਾ ਈ.ਕੇ.ਵਾਈ.ਸੀ. ਕਰਵਾਉਣੀ ਜ਼ਰੂਰੀ-ਜ਼ਿਲ੍ਹਾ ਖਜ਼ਾਨਾ ਅਫ਼ਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।