11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਚੰਡੀਗੜ੍ਹ 'ਚ ਵੀ ਹੋਈ ਭਾਰੀ ਪ੍ਰੇਸ਼ਾਨੀ

ਅਜੀਤ ਡੈਸਕ 06-12-2025
ਚੰਡੀਗੜ੍ਹ, 5 ਦਸੰਬਰ (ਕਪਿਲ ਵਧਵਾ)-ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨਜ਼ ਦੀਆਂ 7 ਫ਼ਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਰਕੇ ਵੱਡੀ ਗਿਣਤੀ ਵਿਚ ਯਾਤਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਦੂਜੇ ਪਾਸੇ ਅੰਮਿ੍ਤਸਰ ਏਅਰਪੋਰਟ 'ਤੇ ਇੰਡੀਗੋ ਦੀਆਂ 10 'ਚੋਂ 5 ਫ਼ਲਾਈਟਾਂ ਦੇ ਸ਼ਡਿਊਲ ਸਪੱਸ਼ਟ ਨਹੀਂ, ਜਦਕਿ 3 ਫ਼ਲਾਈਟਾਂ ਲੇਟ ਹਨ ਅਤੇ 1 ਰੱਦ ਹੋ ਚੁੱਕੀ ਹੈ | ਪਿਛਲੇ ਦੋ ਦਿਨਾਂ ਤੋਂ ਯਾਤਰੀ ਹਵਾਈ ਅੱਡਿਆਂ 'ਤੇ ਫਸੇ ਹੋਏ ਹਨ, ਕਈਆਂ ਨੂੰ ਰਾਤ ਭਰ ਏਅਰਪੋਰਟ ਦੀਆਂ ਕੁਰਸੀਆਂ 'ਤੇ ਬੀਤਾਉਣਾ ਪਿਆ, ਜਦਕਿ ਕੁਝ ਪਰਿਵਾਰ ਛੋਟੇ ਬੱਚਿਆਂ ਸਮੇਤ ਹੋਟਲਾਂ ਵਿਚ ਰਹਿਣ ਲਈ ਮਜਬੂਰ ਹੋਏ | ਯਾਤਰੀਆਂ ਦਾ ਕਹਿਣਾ ਹੈ ਕਿ ਇੰਡੀਗੋ ਵਲੋਂ ਨਾ ਤਾਂ ਫ਼ਲਾਈਟ ਲੇਟ ਜਾਂ ਰੱਦ ਹੋਣ ਦਾ ਸਮੇਂ ਸਿਰ ਕੋਈ ਮੈਸੇਜ ਭੇਜਿਆ ਜਾ ਰਿਹਾ ਹੈ, ਨਾ ਹੀ ਰਹਿਣ–ਖਾਣ ਦਾ ਕੋਈ ਪ੍ਰਬੰਧ ਕੀਤੀ ਗਿਆ | ਉਨ੍ਹਾਂ ਦੇ ਅਨੁਸਾਰ, ਟਿਕਟ ਦਾ ਰਿਫੰਡ ਵੀ ਤੁਰੰਤ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਦੂਜੀ ਫ਼ਲਾਈਟ ਜਾਂ ਹੋਰ ਯਾਤਰਾ ਸਾਧਨ ਚੁਣਨਾ ਮੁਸ਼ਕਿਲ ਬਣ ਗਿਆ ਹੈ | ਲੁਧਿਆਣਾ ਤੋਂ ਗੋਆ ਜਾਣ ਆਏ ਗੁਰਪ੍ਰੀਤ ਛੀਨਾ ਨੇ ਕਿਹਾ ਕਿ ਉਹ ਸਵੇਰੇ 4 ਵਜੇ ਚੰਡੀਗੜ੍ਹ ਪਹੁੰਚੇ ਪਰ ਏਅਰਪੋਰਟ ਆ ਕੇ ਪਤਾ ਲੱਗਾ ਕਿ ਫ਼ਲਾਈਟ ਰੱਦ ਹੈ | ਪਟਨਾ ਸਾਹਿਬ ਦਰਸ਼ਨ ਕਰਨ ਲਈ ਜਾਣ ਵਾਸਤੇ ਏਅਰਪੋਰਟ ਪਹੁੰਚੇ ਹਰਮਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਉਹ ਸਵੇਰੇ ਤੜਕੇ ਹੀ ਪਹੁੰਚ ਗਏ ਸਨ, ਪਰ ਫ਼ਲਾਈਟ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ |

ਪਿਛਲੀ ਖ਼ਬਰ ਪੰਜਾਬ ਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਆਈ.ਆਈ.ਟੀ. ਮਦਰਾਸ ਨਾਲ ਹੱਥ ਮਿਲਾਇਆ ਅਗਲੀ ਖ਼ਬਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਹੋਰਾਂ ਨੇ ਵੀ.ਸੀ. ਰਾਹੀਂ ਪੇਸ਼ੀ ਭੁਗਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।