11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਹੋਰਾਂ ਨੇ ਵੀ.ਸੀ. ਰਾਹੀਂ ਪੇਸ਼ੀ ਭੁਗਤੀ

ਅਜੀਤ ਡੈਸਕ 06-12-2025
ਮਾਨਸਾ, 5 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਅਗਲੀ ਸੁਣਵਾਈ 19 ਦਸੰਬਰ 'ਤੇ ਪਾ ਦਿੱਤੀ ਹੈ | ਅੱਜ ਮੁੱਖ ਸਾਜ਼ਿਸ਼ਘਾੜੇ ਲਾਰੈਂਸ ਬਿਸ਼ਨੋਈ, ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਹੋਰਾਂ ਨੇ ਵੀਡੀਓ
ਕਾਨਫਰੰਾਸਿੰਗ ਜਰੀਏ ਪੇਸ਼ੀ ਭੁਗਤੀ | ਗਾਇਕ ਦੇ ਪਿਤਾ ਦੀ ਗਵਾਹੀ ਹੋਣੀ ਸੀ ਪਰ ਉਹ ਕਿਸੇ ਕਾਰਨ ਅਦਾਲਤ 'ਚ ਹਾਜ਼ਰ ਨਾ ਹੋ ਸਕੇ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਲਕੌਰ ਸਿੰਘ ਸਿੱਧੂ ਸ਼ੂਟਰਾਂ ਦੀ ਸ਼ਨਾਖ਼ਤ ਕਰ ਚੁੱਕੇ ਹਨ ਅਤੇ ਉਨ੍ਹਾਂ ਵਾਰਦਾਤ ਸਮੇਂ ਵਰਤੀਆਂ ਬਲੈਰੋ ਤੇ ਕਰੋਲਾ ਗੱਡੀਆਂ ਦੀ ਪਹਿਚਾਣ ਵੀ ਕੀਤੀ ਸੀ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਵੀ ਹੋਈ ਭਾਰੀ ਪ੍ਰੇਸ਼ਾਨੀ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।