ਨਵੀਂ ਦਿੱਲੀ, 2 ਦਸੰਬਰ (ਯੂ. ਐਨ. ਆਈ.)-ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਲੜਾਕੂ ਜਹਾਜ਼ਾਂ 'ਚੋਂ ਬਾਹਰ ਨਿਕਲਣ ਲਈ ਵਿਕਸਤ 'ਐਸਕੇਪ ਸਿਸਟਮ' ਦਾ ਕੰਟਰੋਲ ਰਫ਼ਤਾਰ 'ਤੇ ਉੱਚ ਗਤੀ 'ਰਾਕੇਟ-ਸਲੇਜ' ਪ੍ਰੀਖਣ ਸਫ਼ਲਤਾਪੂਰਵਕ ਕੀਤਾ ਗਿਆ ਹੈ | ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਪ੍ਰੀਖਣ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਕੋਲ ਉੱਨਤ 'ਇਨ-ਹਾਊਸ ਅਸਕੇਪ ਸਿਸਟਮ' ਦੇ ਪੂਰਨ ਪ੍ਰੀਖਣ ਦੀ ਸਮਰਥਾ ਉਪਲਬਧ ਹੈ | ਇਕ ਅਧਿਕਾਰੀ ਨੇ ਦੱਸਿਆ ਕਿ 'ਰਾਕੇਟ ਸਲੇਜ' ਪ੍ਰੀਖਣ 'ਚ ਰਾਕੇਟ ਨੂੰ ਦੋ ਰੇਲਾਂ 'ਤੇ ਉੱਚ ਗਤੀ ਨਾਲ ਚਲਾਇਆ ਜਾਂਦਾ ਹੈ ਤਾਂ ਜੋ ਹਵਾ 'ਚ ਗਤੀਮਾਨ ਜਹਾਜ਼ ਦਾ ਅਨੁਭਵ ਕੀਤਾ ਜਾ ਸਕੇ |
ਡੀ. ਆਰ. ਡੀ. ਓ. ਵਲੋਂ 'ਹਾਈ-ਸਪੀਡ ਫਾਈਟਰ ਏਅਰਕ੍ਰਾਫ਼ਟ ਅਸਕੇਪ' ਦਾ ਪ੍ਰੀਖਣ
ਅਜੀਤ ਡੈਸਕ
03-12-2025