27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਸੂਬੇ ਅੰਦਰ ਹਾਥੀ ਦੇ ਚੋਣ ਨਿਸ਼ਾਨ 'ਤੇ ਲੜਨਗੇ ਬਸਪਾ ਉਮੀਦਵਾਰ-ਕਰੀਮਪੁਰੀ <br/>

ਅਜੀਤ ਡੈਸਕ 03-12-2025

ਫਿਲੌਰ (ਜਲੰਧਰ), 2 ਦਸੰਬਰ (ਵਿਪਨ ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਅੰਦਰ ਜਿੱਥੇ 2 ਦਿਨਾਂ 'ਚ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਹਨ | ਉੱਥੇ ਹੀ ਬਹੁਜਨ ਸਮਾਜ ਪਾਰਟੀ ਨੇ ਪਹਿਲ ਕਦਮੀ ਕਰਦਿਆਂ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ | ਫਿਲੌਰ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਸਪਾ ਪੰਜਾਬ ਭਰ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਆਪਣੇ ਦਮ 'ਤੇ ਲੜ ਰਹੀ ਹੈ ਤੇ ਇਸ ਵਾਰ ਬਸਪਾ ਹਾਥੀ ਚੋਣ ਨਿਸ਼ਾਨ 'ਤੇ ਹੀ ਚੋਣਾਂ ਲੜ ਰਹੀ ਹੈ | ਬਸਪਾ ਇਸ ਵਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਵੇਗੀ | ਇਸੇ ਦੌਰਾਨ ਕਰੀਮਪੁਰੀ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਬਸਪਾ ਜ਼ਿਲ੍ਹਾ ਪ੍ਰੀਸ਼ਦ ਗੰਨਾ ਪਿੰਡ ਜੋਨ ਤੋਂ ਬਸਪਾ ਦੇ ਜ਼ਿਲ੍ਹਾ ਜਲੰਧਰ ਦੇ ਇੰਚਾਰਜ ਅਤੇ ਫਿਲੌਰ ਹਲਕੇ ਦੇ ਇੰਚਾਰਜ ਸਾਬਕਾ ਸਰਪੰਚ ਪਿੰਡ ਨੰਗਲ ਤੋਂ ਖ਼ੁਸ਼ੀ ਰਾਮ ਦੀ ਪਤਨੀ ਰਜਨੀ ਬਾਲਾ ਮੌਜੂਦਾ ਸਰਪੰਚ, ਬੁੰਡਾਲਾ ਜੋਨ ਜ਼ਿਲ੍ਹਾ ਪ੍ਰੀਸ਼ਦ ਤੋਂ ਪੂਜਾ ਮਹੇਂ ਪਤਨੀ ਅਸ਼ੋਕ ਮਹੇਂ, ਜ਼ਿਲ੍ਹਾ ਪ੍ਰੀਸ਼ਦ ਅੱਪਰਾ ਜੋਨ ਤੋਂ ਮਨਜੀਤ ਸਿੰਘ ਜੀਤੀ ਉਮੀਦਵਾਰ ਹੋਣਗੇ | ਇਸ ਮੌਕੇ ਖ਼ੁਸ਼ੀ ਰਾਮ ਜ਼ਿਲ੍ਹਾ ਜਲੰਧਰ ਪ੍ਰਭਾਰੀ ਬਸਪਾ, ਸੁਖਵਿੰਦਰ ਬਿੱਟੂ ਪ੍ਰਧਾਨ ਵਿਧਾਨ ਸਭਾ ਹਲਕਾ ਫਿਲੌਰ, ਜੀਤ ਰਾਮ ਬਸਰਾ, ਬਲਵਿੰਦਰ ਬਿੱਟਾ, ਮਹਿੰਦਰਪਾਲ ਤੇਹਿੰਗ, ਕੁਲਵੀਰ ਅੱਟੀ, ਜਗਤਾਰ ਕਤਪਾਲੋ, ਕਮਲ ਮਹਿਮੀ, ਡਾ ਸੋਨੂੰ, ਗੁਰਦੀਪ ਮਹੇਂ, ਮੱਖਣ ਫਲਪੋਤਾ, ਅੰਮਿ੍ਤ ਤੇਹਿੰਗ ਤੋਂ ਇਲਾਵਾ ਪਾਰਟੀ ਸਮਰਥਕ ਅਤੇ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂ <br/> ਅਗਲੀ ਖ਼ਬਰ ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ 'ਮੁੱਖ ਮੰਤਰੀ ਰੰਗਲਾ ਪੰਜਾਬ ਫੰਡ' 'ਚ 31 ਲੱਖ ਰੁਪਏ ਦਾ ਯੋਗਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।