29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਡੇਢ ਸਦੀ ਪੁਰਾਣੀ 'ਲਾਲ ਕੋਠੀ' ਦੀ ਖ਼ਤਮ ਹੋ ਰਹੀ ਸ਼ਾਨ <br/>

ਅਜੀਤ ਡੈਸਕ 03-12-2025

ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਲਗਭਗ ਡੇਢ ਸਦੀ ਪੁਰਾਣੀ ਯੂਰਪੀਅਨ ਅਤੇ ਮੁਗ਼ਲ ਇਮਾਰਤਸਾਜ਼ੀ ਦਾ ਬਿਹਤਰੀਨ ਨਮੂਨਾ ਤਿੰਨ ਮੰਜ਼ਿਲਾਂ ਆਲੀਸ਼ਾਨ 'ਲਾਲ ਕੋਠੀ' ਰੱਖ-ਰਖਾਅ ਦੀ ਘਾਟ ਕਾਰਨ ਆਪਣੀ ਖ਼ੂਬਸੂਰਤ ਦਿੱਖ ਤੋਂ ਮਹਿਰੂਮ ਹੋ ਚੁੱਕੀ ਹੈ | ਨਸ਼ੇ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਕਿਸ ਤਰ੍ਹਾਂ ਨਾਲ ਵੇਖਦਿਆਂ ਹੀ ਵੇਖਦਿਆਂ ਕਿਸੇ ਨਾਮੀ ਰਈਸ ਨੂੰ ਕੰਗਾਲ ਬਣਾ ਦਿੰਦੀ ਹੈ, ਸਥਾਨਕ ਕੰਵਿਜ਼ ਰੋਡ 'ਤੇ ਕੂਪਰ ਰੋਡ ਦੇ ਵਿਚਾਲੇ ਸਥਿਤ ਇਹ 'ਲਾਲ ਕੋਠੀ' ਇਸ ਦੀ ਇਕ ਜਿੰਦਾ ਮਿਸਾਲ ਹੈ | ਇਸ ਕੋਠੀ ਦੀ ਉਸਾਰੀ ਅੰਮਿ੍ਤਸਰ ਦੇ ਪ੍ਰਸਿੱਧ ਕੱਪੜਾ ਵਪਾਰੀ ਸ਼ਾਹੂਕਾਰ ਰਾਮਚੰਦ ਨੇ ਲਗਭਗ ਇਕ ਲੱਖ ਰੁਪਏ ਦੀ ਲਾਗਤ ਨਾਲ ਸਾਲ 1870-80 ਦੇ ਦਰਮਿਆਨ ਕਰਵਾਈ ਸੀ | ਇਸ ਖੇਤਰ 'ਚ ਅੰਗਰੇਜ਼ੀ ਸ਼ਾਸਨ ਵੇਲੇ ਸਿਰਫ਼ ਰਾਏ ਬਹਾਦਰ, ਸਰਦਾਰ ਬਹਾਦਰ ਤੇ ਖ਼ਾਨ ਬਹਾਦਰ ਦੀ ਉਪਾਧੀ ਪ੍ਰਾਪਤ ਅੰਗਰੇਜ਼ ਭਗਤ ਲੋਕਾਂ ਨੂੰ ਹੀ ਆਪਣੇ ਬੰਗਲੇ-ਕੋਠੀਆਂ ਉਸਾਰਨ ਦੀ ਮਨਜ਼ੂਰੀ ਸੀ | ਦੱਸਿਆ ਜਾਂਦਾ ਹੈ ਕਿ ਰਾਮਚੰਦ ਦੇ ਅਜਿਹੇ ਸ਼ੌਕ ਦੇ ਚੱਲਦਿਆਂ ਉਹ ਜਲਦੀ ਬਾਅਦ ਕਰਜ਼ਦਾਰ ਹੋ ਗਿਆ | ਨਸ਼ਿਆਂ ਕਾਰਨ ਹੋਣ ਵਾਲੀ ਇਸ ਬਰਬਾਦੀ ਦੀ ਗਵਾਹੀ ਦੇਣ ਲਈ ਉਸ ਦੀ ਪਤਨੀ ਨੇ ਇਕ ਅਜਿਹੀ ਪੇਂਟਿੰਗ ਬਣਵਾਈ ਜਿਸ 'ਚ ਲਾਲ ਕੋਠੀ ਨੂੰ ਸ਼ਰਾਬ ਦੇ ਪਿਆਲੇ 'ਚ ਡੁੱਬਦਿਆਂ ਵਿਖਾਇਆ ਗਿਆ | ਇਹ ਪੇਂਟਿੰਗ ਕੁੱਝ ਸਮਾ ਪਹਿਲਾਂ ਤਕ ਕੋਠੀ ਦੇ ਹਾਲ 'ਚ ਲੱਗੀ ਹੋਈ ਸੀ, ਜਿਸ ਨੂੰ ਹੁਣ ਉਤਾਰ ਲਿਆ ਗਿਆ ਹੈ | ਆਪਣਾ ਕਰਜ ਉਤਾਰਨ ਲਈ ਰਾਮਚੰਦ ਨੇ ਇਹ ਕੋਠੀ ਲਾਲੀ ਸ਼ਾਹ ਮਹਿਰਾ ਨਾਮੀ ਵਪਾਰੀ ਨੂੰ ਵੇਚ ਦਿੱਤੀ | ਅਗਾਂਹ ਉਸ ਦੇ ਪੁੱਤਰ ਸਵ. ਦੁਰਗਾ ਦਾਸ ਮਹਿਰਾ ਦੀ ਪਤਨੀ ਰਾਜ ਕੁਮਾਰੀ ਨੇ ਸਾਲ 1985 ਦੇ ਸ਼ੁਰੂ 'ਚ ਲਗਭਗ ਸਵਾ ਸੱਤ ਲੱਖ ਰੁਪਏ 'ਚ ਇਹ ਕੋਠੀ ਗਾਂਧੀ ਆਸ਼ਰਮ ਸੰਸਥਾ ਦੇ ਡਾਇਰੈਕਟਰ ਰਾਮ ਸੁਮੇਰ ਬਾਈ ਅਤੇ ਸਕੱਤਰ ਮਹੇਸ਼ ਚੰਦਰ ਤਿਵਾੜੀ ਨੂੰ ਵੇਚ ਦਿੱਤੀ | ਇਹ ਕੋਠੀ ਹੁਣ ਗਾਂਧੀ ਆਸ਼ਰਮ ਦੀ ਮਲਕੀਅਤ ਹੈ |

ਪਿਛਲੀ ਖ਼ਬਰ ਦਰਸ਼ਨਜੀਤ ਸਿੰਘ ਸਾਹੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਰੋਸ ਪ੍ਰਦਰਸ਼ਨ ਅੱਜ- ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।