12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਰਬਜੀਤ ਕੌਰ ਦੇ ਪਾਕਿ ਵਿਚਲੇ 'ਸਹੁਰੇ ਘਰ' ਦੇ ਬਾਹਰ 16 ਦਿਨਾਂ ਤੋਂ ਲੱਗੇ ਤਾਲ

ਅਜੀਤ ਡੈਸਕ 22-11-2025
ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਹਾਈ ਕੋਰਟ ਵਲੋਂ ਬੇਸ਼ੱਕ ਲਹਿੰਦੇ ਪੰਜਾਬ ਦੀ ਪੁਲਿਸ ਨੂੰ ਭਾਰਤੀ ਔਰਤ ਸਰਬਜੀਤ ਕੌਰ ਅਤੇ ਉਸ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਪੁੱਤਰ ਮੁਹੰਮਦ ਤੁਫ਼ੈਲ (ਜਾਤਿ ਨਾਈ/ ਬੱਦੂ) ਵਾਸੀ ਨਵੀਂ ਆਬਾਦੀ ਮੁਰੀਦ ਕੇ, ਜ਼ਿਲ੍ਹਾ ਸ਼ੇਖ਼ੂਪੁਰਾ ਨੂੰ ਪੁੱਛਗਿੱਛ ਦੇ ਨਾਂਅ 'ਤੇ ਤੰਗ ਪ੍ਰੇਸ਼ਾਨ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ | ਇਸ ਦੇ ਬਾਵਜੂਦ ਨਾਸਿਰ ਹੁਸੈਨ ਦੇ ਘਰ ਦੇ ਬਾਹਰ ਪਿਛਲੇ 16 ਦਿਨਾਂ ਭਾਵ 5 ਨਵੰਬਰ ਤੋਂ ਤਾਲੇ ਲੱਗੇ ਹੋਏ ਹਨ | ਨਵੀਂ ਆਬਾਦੀ ਮੁਰੀਦ ਕੇ 'ਚ ਨਾਸਿਰ ਦੇ ਮੁਹੱਲੇ ਦੇ ਲੋਕਾਂ ਨੇ ਕਈ ਨਵੇਂ ਖ਼ੁਲਾਸੇ ਕਰਦਿਆਂ ਕਿਹਾ ਕਿ ਆਬਾਦੀ ਦੀ ਤੰਗ ਗਲੀ ਵਿਚਲੇ ਉਕਤ 50 ਗਜ਼ ਦੇ ਕੱਚੇ ਘਰ 'ਚ ਪੁਲਿਸ ਵਲੋਂ ਛਾਪੇਮਾਰੀ ਕੀਤੇ ਜਾਣ ਤੋਂ ਪਹਿਲਾਂ 14 ਤੋਂ ਵੱਧ ਮੈਂਬਰ ਰਹਿੰਦੇ ਸਨ | ਨਾਸਿਰ ਦੀ ਪਹਿਲੀ ਪਤਨੀ ਦੇ ਦੋ ਲੜਕੇ ਅਤੇ ਇਕ ਲੜਕੀ ਹੈ, ਉਨ੍ਹਾਂ 'ਚੋਂ ਇਕ ਲੜਕੇ ਸਮੇਤ ਨਾਸਿਰ ਦੇ ਸਕੇ ਭਰਾ ਅਤੇ ਮਾਮੇ ਦੇ ਪੁੱਤਰ ਨੂੰ ਸ਼ੇਖ਼ੂਪੁਰਾ ਪੁਲਿਸ ਨੇ ਹਿਰਾਸਤ 'ਚ ਲਿਆ ਹੋਇਆ ਹੈ, ਜਦੋਂਕਿ ਬਾਕੀ ਪਰਿਵਾਰ ਦੇ ਸਾਰੇ ਮੈਂਬਰ ਫ਼ਰਾਰ ਹਨ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਮੁਲਤਾਨ ਆਪਣੇ ਪੇਕੇ ਘਰ ਚਲੀ ਗਈ ਹੈ | ਉਸ ਨੇ ਨਾਸਿਰ ਦੇ ਖ਼ਿਲਾਫ਼ ਵੱਖਰੇ ਤੌਰ 'ਤੇ ਸ਼ਿਕਾਇਤ ਦਰਜ ਕਰਵਾਈ ਹੈ | ਉਨ੍ਹਾਂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਨਾਸਿਰ ਅਤੇ ਸਰਬਜੀਤ ਕੌਰ ਨੇ ਮਸਜਿਦ 'ਚ ਜਾ ਕੇ ਨਿਕਾਹ ਨਹੀਂ ਕਰਵਾਇਆ, ਬਲਕਿ ਉਨ੍ਹਾਂ ਨੇ ਵਕੀਲ ਅਹਿਮਦ ਹਸਨ ਪਾਸ਼ਾ ਨੇ ਆਪਣੇ ਦਫ਼ਤਰ 'ਚ ਹੀ ਧਰਮ ਪਰਿਵਰਤਨ ਅਤੇ ਨਿਕਾਹ ਦੀਆਂ ਰਸਮਾਂ ਪੂਰੀਆਂ ਕੀਤੀਆਂ |

ਪਿਛਲੀ ਖ਼ਬਰ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ 2 ਧੜਿਆਂ 'ਚ ਹੋਈ ਏਕਤਾ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਰੇਲਵੇ ਫਾਟਕ 'ਤੇ ਜਲਦ ਬਣੇਗਾ ਨੀਚੇ ਵਾਲਾ ਪੁਲ-ਅਮਨਜੋਤ ਕੌਰ ਰਾਮੂਵਾਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।