28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਦੋ ਹਜ਼ਾਰ ਦੀ ਖਾਤਰ ਦੋਸਤ ਦਾ ਕਤਲ <br/>

ਅਜੀਤ ਡੈਸਕ 19-11-2025

ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਇਲਾਕੇ ਵਿਚ 2 ਹਜ਼ਾਰ ਦੀ ਖਾਤਰ ਦੋਸਤਾਂ ਵਲੋਂ ਆਪਣੇ ਹੀ ਇਕ ਦੋਸਤ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਦੇਰ ਰਾਤ ਹੰਬੜਾਂ ਰੋਡ 'ਤੇ ਡੇਅਰੀ ਕੰਪਲੈਕਸ ਨੇੜੇ ਸਥਿਤ ਇਕ ਸ਼ਰਾਬ ਦੇ ਠੇਕੇ ਦੇ ਨੇੜੇ ਮੈਦਾਨ 'ਚ ਤਿੰਨੋਂ ਇਕੱਠੇ ਸ਼ਰਾਬ ਪੀ ਰਹੇ ਸਨ | ਸ਼ਰਾਬ ਪੀਣ ਦੌਰਾਨ ਮਮੂਲੀ ਜਿਹੀ ਗੱਲ ਨੂੰ ਲੈ ਕੇ ਇਹ ਆਪਸ ਵਿਚ ਉਲਝ ਪਏ ਅਤੇ ਇਸ ਦੌਰਾਨ ਦੋਸ਼ੀਆਂ ਵਲੋਂ ਆਪਣੇ ਦੋਸਤ ਦੇ ਸਿਰ 'ਤੇ ਟਾਈਲਾਂ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ | ਘਟਨਾ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਿਆ, ਜਦੋਂ ਉੱਥੇ ਜਾ ਰਹੇ ਕੁੱਝ ਲੋਕਾਂ ਨੇ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਮਿ੍ਤਕ ਦੀ ਜੇਬ ਵਿਚ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਉਸ ਦੀ ਸ਼ਨਾਖਤ ਕੀਤੀ | ਮਿ੍ਤਕ ਦੀ ਸ਼ਨਾਖਤ ਰੋਜ਼ ਐਨਕਲੇਵ ਦੇ 45 ਸਾਲਾ ਰਿੰਕੂ ਵਜੋਂ ਹੋਈ ਹੈ, ਜੋ ਹੌਜ਼ਰੀ ਵਰਕਰ ਵਜੋਂ ਕੰਮ ਕਰਦਾ ਸੀ | ਰਿੰਕੂ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਸ ਦੇ ਦੋ ਦੋਸਤਾਂ ਅਨਿਲ ਅਤੇ ਗੋਪੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਸ਼੍ਰੇਣੀ ਲਈ ਖ਼ੁਦ ਪ੍ਰਸ਼ਨ ਪੱਤਰ ਤਿਆਰ ਕਰਨ ਤੇ ਮੁਲਾਂਕਣ ਕਰਨ ਦਾ ਫ਼ੈਸਲਾ <br/... ਅਗਲੀ ਖ਼ਬਰ ਰੇਕੋ ਡਿਕ ਪ੍ਰਾਜੈਕਟ 2028 'ਚ ਕਰੇਗਾ ਉਤਪਾਦਨ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।