20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗਾਜ਼ੀਆਬਾਦ 'ਚ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 15.7 ਲੱਖ ਤੋਂ ਵੱਧ ਸ਼ੀਸ਼ੀਆਂ ਜ਼ਬਤ-8 ਗ੍ਰਿਫ਼ਤਾਰ

ਅਜੀਤ ਡੈਸਕ 06-11-2025

ਗਾਜ਼ੀਆਬਾਦ (ਉੱਤਰ ਪ੍ਰਦੇਸ਼), 5 ਨਵੰਬਰ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ 'ਚ ਪਾਬੰਦੀਸ਼ੁਦਾ ਦਵਾਈਆਂ ਦੇ ਗੈਰ-ਕਾਨੂੰਨੀ ਕਾਰੋਬਾਰ 'ਤੇ ਸਭ ਤੋਂ ਵੱਡੀਆਂ ਕਾਰਵਾਈਆਂ 'ਚੋਂ ਇਕ 'ਚ ਗਾਜ਼ੀਆਬਾਦ ਪੁਲਿਸ ਨੇ ਦਿੱਲੀ-ਮੇਰਠ ਰੋਡ 'ਤੇ ਇਕ ਗੁਦਾਮ 'ਚ ਖੜੇ ਚਾਰ ਟਰੱਕਾਂ 'ਚ ਲੁਕਾ ਕੇ ਰੱਖੀਆਂ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 15.7 ਲੱਖ ਤੋਂ ਜ਼ਿਆਦਾ ਸ਼ੀਸ਼ੀਆਂ ਜ਼ਬਤ ਕੀਤੀਆਂ ਹਨ। ਇਸ ਕਾਰਵਾਈ 'ਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸੋਨਭਦਰ ਪੁਲਿਸ ਤੋਂ ਮਿਲੀ ਸੂਚਨਾ ਦੇ ਬਾਅਦ ਨੰਦਗ੍ਰਾਮ ਪੁਲਿਸ ਤੇ ਅਪਰਾਧ ਸ਼ਾਖਾ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ। ਏ.ਸੀ.ਪੀ. (ਅਪਰਾਧ) ਕੇਸ਼ਵ ਕੁਮਾਰ ਚੌਧਰੀ ਅਨੁਸਾਰ ਘੂਕਣਾ ਮੋੜ ਕੋਲ ਮੱਛੀ ਗੋਦਾਮ 'ਚ ਛਾਪੇਮਾਰੀ ਕੀਤੀ ਗਈ, ਜਿਥੇ ਐਸਕੁਫ਼, ਫੈਂਸੇਡਿਲ ਤੇ ਟੇਪੇਂਟੈਡੋਲ ਨਾਲ ਭਰੇ ਚਾਰ ਟਰੱਕ ਪਾਏ ਗਏ। ਇਨ੍ਹਾਂ ਟਰੱਕਾਂ ਨੂੰ ਕਥਿਤ ਤੌਰ 'ਤੇ ਇੰਦੌਰ ਤੋਂ ਗੁਹਾਟੀ ਚੂਨਾ ਪੱਥਰ ਲਿਜਾਣ ਦੇ ਬਹਾਨੇ ਬੁਕ ਕੀਤਾ ਗਿਆ ਸੀ। ਏ.ਸੀ.ਪੀ. ਨੇ ਦੱਸਿਆ ਕਿ ਟਰੱਕਾਂ ਤੋਂ 1150 ਡੱਬਿਆਂ 'ਚ ਭਰੀਆਂ 15,73,500 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ, ਇਹ ਖੇਪ ਚੂਨਾ ਪੱਥਰ ਦੀਆਂ ਬੋਰੀਆਂ ਪਿੱਛੇ ਲੁਕਾਈ ਗਈ ਸੀ ਅਤੇ ਜ਼ਬਤ ਕੀਤੀ ਗਈ ਸਮੱਗਰੀ ਦੀ ਅਨੁਮਾਨਿਤ ਬਾਜ਼ਾਰ ਕੀਮਤ ਲਗਪਗ 3.4 ਕਰੋੜ ਰੁਪਏ ਹੈ।

ਪਿਛਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਜ਼ਖਮੀ ਅਗਲੀ ਖ਼ਬਰ ਪਾਕਿ ਫ਼ੌਜ ਮੁਖੀ ਇਤਿਹਾਸ ਦਾ ਸਭ ਤੋਂ 'ਜ਼ਾਲਮ ਤਾਨਾਸ਼ਾਹ'-ਇਮਰਾਨ ਖ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।