20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪਾਕਿ ਫ਼ੌਜ ਮੁਖੀ ਇਤਿਹਾਸ ਦਾ ਸਭ ਤੋਂ 'ਜ਼ਾਲਮ ਤਾਨਾਸ਼ਾਹ'-ਇਮਰਾਨ ਖ਼ਾਨ

ਅਜੀਤ ਡੈਸਕ 06-11-2025

ਅੰਮ੍ਰਿਤਸਰ, 5 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੇਲ੍ਹ ਦੀਆਂ ਸਲਾਖ਼ਾਂ ਦੇ ਪਿੱਛਿਓਂ ਸੋਸ਼ਲ ਮੀਡੀਆ ਰਾਹੀਂ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਅਸੀਮ ਮੁਨੀਰ 'ਤੇ ਵਿਸਫੋਟਕ ਬਿਆਨੀ ਹਮਲਾ ਕੀਤਾ ਹੈ। ਉਨ੍ਹਾਂ ਨੇ ਮੁਨੀਰ ਨੂੰ ਪਾਕਿ ਦੇ ਇਤਿਹਾਸ ਦਾ ਸਭ ਤੋਂ ਜ਼ਾਲਮ ਤਾਨਾਸ਼ਾਹ ਅਤੇ ਮਾਨਸਿਕ ਤੌਰ 'ਤੇ ਅਸਥਿਰ ਵਿਅਕਤੀ ਕਿਹਾ। ਆਪਣੇ ਅਧਿਕਾਰਤ ਹੈਂਡਲ ਤੋਂ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਇਮਰਾਨ ਖ਼ਾਨ ਨੇ ਲਿਖਿਆ ਕਿ ਅਸੀਮ ਮੁਨੀਰ ਦੇ ਸ਼ਾਸਨ ਦੌਰਾਨ ਕੀਤੇ ਗਏ ਅੱਤਿਆਚਾਰ ਬੇਮਿਸਾਲ ਹਨ। ਉਹ ਸੱਤਾ ਦੀ ਭੁੱਖ 'ਚ ਕੁਝ ਵੀ ਕਰਨ ਲਈ ਤਿਆਰ ਹੈ। ਇਸ ਦੌਰਾਨ ਖ਼ਾਨ ਨੇ 9 ਮਈ, 26 ਨਵੰਬਰ ਅਤੇ ਮੁਰੀਦਕੇ ਦੀਆਂ ਤਾਜ਼ਾ ਘਟਨਾਵਾਂ ਨੂੰ 'ਸ਼ਕਤੀ ਦੇ ਅੰਨ੍ਹੇ ਇਸਤੇਮਾਲ' ਦੀਆਂ ਸਭ ਤੋਂ ਘਿਣਾਉਣੀਆਂ ਉਦਾਹਰਨਾਂ ਦੱਸਿਆ। ਇਮਰਾਨ ਖਾਨ ਨੇ ਆਪਣੀ ਪਤਨੀ ਬੁਸ਼ਰਾ ਬੀਬੀ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੂੰ ਦਬਾਅ ਪਾਉਣ ਲਈ ਇਕਾਂਤ ਕੈਦ 'ਚ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਲਾਮੀ ਨਾਲੋਂ ਮੌਤ ਨੂੰ ਤਰਜੀਹ ਦੇਵਾਂਗੇ।

 

ਪਿਛਲੀ ਖ਼ਬਰ ਗਾਜ਼ੀਆਬਾਦ 'ਚ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 15.7 ਲੱਖ ਤੋਂ ਵੱਧ ਸ਼ੀਸ਼ੀਆਂ ਜ਼ਬਤ-8 ਗ੍ਰਿਫ਼ਤਾਰ ਅਗਲੀ ਖ਼ਬਰ ਬੀ.ਐਸ.ਐਫ. ਦੀ ਮਹਿਲਾ ਕਬੱਡੀ ਟੀਮ ਨੇ ਰਾਸ਼ਟਰੀ ਚੈਂਪੀਅਨਸ਼ਿੱਪ ਜਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।