ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ. ਦੇ ਸਹਿਯੋਗ ਨਾਲ ਤਿੰਨ ਦਿਨਾਂ ਤੀਜੀ ਅੰਤਰਰਾਸ਼ਟਰੀ ਕਾਨਫ਼ਰੰਸ 'ਸ੍ਰੀ ਗੁਰੂ ਗ੍ਰੰਥ ਸਾਹਿਬ ਬਹੁ-ਅਨੁਸ਼ਾਸ਼ਨੀ ਦਿ੍ਸ਼ਟੀਕੋਣ' ਦੀ ਸ਼ੁਰੂਆਤ ਕੀਤੀ ਗਈ | ਕਾਨਫ਼ਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਵਲੋਂ ਕੀਤਾ ਗਿਆ | ਉਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ 'ਚ ਦਰਜ ਵਿਸ਼ਵ-ਵਿਆਪੀ ਸਿੱਖਿਆ ਸ਼ਾਂਤੀ, ਸਮਾਨਤਾ ਅਤੇ ਮਨੁੱਖਤਾ ਦੀ ਭਲਾਈ ਬਾਰੇ ਵਿਚਾਰ ਸਾਂਝੇ ਕੀਤੇ | ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਪਿ੍ਤਪਾਲ ਸਿੰਘ ਉਪ ਕੁਲਪਤੀ ਵਲੋਂ ਕੀਤੀ ਗਈ | ਇਸ ਮੌਕੇ ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ, ਡਾ. ਤੇਜਬੀਰ ਸਿੰਘ ਰਜਿਸਟਰਾਰ, ਡਾ. ਅੰਕਦੀਪ ਕੌਰ ਅਟਵਾਲ ਡਾਇਰੈਕਟਰ ਆਈ.ਕਿਊ.ਏ.ਸੀ. ਅਤੇ ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਵੀ ਹਾਜ਼ਰ ਸਨ | ਇਸ ਮੌਕੇ ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ ਤੋਂ ਹਰਵਿੰਦਰ ਸਿੰਘ ਅਤੇ ਡਾ. ਪ੍ਰਗਟ ਸਿੰਘ ਚੇਅਰਮੈਨ ਵੀ ਮੌਜੂਦ ਸਨ | ਕਾਨਫ਼ਰੰਸ ਦਾ ਆਯੋਜਨ ਡਾ. ਹਰਦੇਵ ਸਿੰਘ ਡੀਨ ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਦੀ ਦੇਖ-ਰੇਖ ਵਿਚ ਕੀਤਾ ਗਿਆ | ਡਾ. ਪਰਮਵੀਰ ਸਿੰਘ ਪ੍ਰੋਫੈਸਰ ਸਿੱਖ ਵਿਸ਼ਵ-ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਮੁੱਖ ਭਾਸ਼ਣ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਨ ਲਈ ਬਹੁ-ਅਨੁਸ਼ਾਸ਼ਨੀ ਪਹੁੰਚ ਅਤਿ-ਜ਼ਰੂਰੀ ਹੈ | ਪਹਿਲੇ ਤਕਨੀਕੀ ਸੈਸ਼ਨ 'ਚ ਡਾ. ਅੰਕਦੀਪ ਕੌਰ ਅਟਵਾਲ ਡਾਇਰੈਕਟਰ ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ ਤੇ ਮੁਖੀ ਅੰਗਰੇਜ਼ੀ ਵਿਭਾਗ ਨੇ ਵਿਦਵਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ | ਸੈਸ਼ਨ ਦੀ ਮਾਡਰੇਟਰ ਜਸਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਵਿਭਾਗ ਰਹੀ | ਇਸ ਸੈਸ਼ਨ ਵਿਚ ਵੱਖ-ਵੱਖ ਦੇਸ਼ਾਂ ਤੋਂ ਜਸਵਿੰਦਰ ਸਿੰਘ ਰੁਪਾਲ ਰਿਟਾ. ਲੈਕਚਰਾਰ ਕੈਨੇਡਾ, ਡਾ. ਦਵਿੰਦਰਪਾਲ ਸਿੰਘ ਡਾਇਰੈਕਟਰ ਸੈਂਟਰ ਫ਼ਾਰ ਅੰਡਰ ਸਟੈਂਡਿੰਗ ਸਿੱਖਇਜ਼ਮ ਕੈਨੇਡਾ, ਲੀਨਾ ਸਿੰਘ ਕੈਲੀਫੋਰਨੀਆ ਅਮਰੀਕਾ, ਤੇਗ ਬਹਾਦਰ ਸਿੰਘ ਅਮਰੀਕਾ, ਜਸਵੀਰ ਸਿੰਘ ਸਰਨਾ ਸੀਨੀਅਰ ਖੇਤੀ ਅਫ਼ਸਰ (ਰਿਟਾ) ਜੰਮੂ, ਅਤੇ ਡਾ. ਜਸਬੀਰ ਸਿੰਘ ਸੀਨੀਅਰ ਰਿਸਰਚ ਐਸੋਸੀਏਟ ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ. ਸ਼ਾਮਿਲ ਸਨ | ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਨੇ ਦੂਜੇ ਤਕਨੀਕੀ ਸੈਸ਼ਨ ਲਈ ਭਾਗੀਦਾਰਾਂ ਦਾ ਸਵਾਗਤ ਕੀਤਾ | ਇਸ ਸੈਸ਼ਨ ਦੀ ਮਾਡਰੇਟਰ ਡਾ. ਗਗਨਦੀਪ ਕੌਰ ਟਿਵਾਣਾ ਸਹਾਇਕ ਪ੍ਰੋਫੈਸਰ ਸਿੱਖਿਆ ਵਿਭਾਗ ਰਹੀ | ਇਸ ਸੈਸ਼ਨ ਦੇ ਬੁਲਾਰਿਆਂ ਵਿਚ ਮਲਕੀਅਤ ਸਿੰਘ ਨਿਊਜ਼ੀਲੈਂਡ, ਡਾ. ਕਿਰਨ ਗਰਗ ਸਰਕਾਰੀ ਕਾਲਜ ਚੰਮੂ ਕਲਾਂ ਇਸਮਾਈਲਾਬਾਦ ਕਰੂਕਸ਼ੇਤਰ, ਪ੍ਰੋ. ਅਮਰਜੀਤ ਸਿੰਘ ਟਾਂਡਾ (ਰਿਟਾ.) ਯੂਨੀਵਰਸਿਟੀ ਆਫ਼ ਵੈਸਟਰਨ ਸਿਡਨੀ ਆਸਟ੍ਰੇਲੀਆ, ਡਾ. ਪਰਮਜੀਤ ਕੌਰ ਸਿੱਧੂ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਵੀਰਵੰਤੀ ਕੌਰ ਮੁਖੀ ਤੇ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਭਾਈ ਬਹਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈ ਕੇ ਮਾਨਸਾ ਸ਼ਾਮਿਲ ਸਨ |
ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਵਿਸ਼ੇ 'ਤੇ ਤੀਜੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਉਦਘਾਟਨ <br/>
ਅਜੀਤ ਡੈਸਕ
06-11-2025