15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਇਟਲੀ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਅਜੀਤ ਡੈਸਕ 06-11-2025

ਸੈਲਾ ਖ਼ੁਰਦ (ਹੁਸ਼ਿਆਰਪੁਰ), 5 ਨਵੰਬਰ (ਹਰਵਿੰਦਰ ਸਿੰਘ ਬੰਗਾ)-ਪੋਸੀ ਪਿੰਡ ਦੇ ਵਾਸੀ ਕੁਲਵਿੰਦਰ ਕੁਮਾਰ ਪੁੱਤਰ ਸਵ: ਦਰਸ਼ਨ ਰਾਮ ਦੀ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਇਟਲੀ ਦੇ ਇਕ ਪਿੰਡ
ਸਾਨ-ਵੀਟੋ-ਅਲ-ਤਾਲਿਆਮੈਂਟੋ ਜ਼ਿਲ੍ਹਾ ਪੋਰਡੇਨੋਨ ਵਿਖੇ ਆਪਣੀ ਪਤਨੀ ਰੀਨਾ ਰਾਣੀ, ਪੁੱਤਰੀ ਮਨਜੋਤ ਕੌਰ ਅਤੇ ਪੁੱਤਰ ਰਣਵੀਰ ਸਿੰਘ ਸਮੇਤ ਰਹਿ ਰਹੇ ਸਨ | ਮਿ੍ਤਕ ਕੁਲਵਿੰਦਰ ਕੁਮਾਰ ਸਵੇਰ ਸਮੇਂ ਉੱਥੋਂ ਦੇ ਇਕ ਡਰਾਈਵਿੰਗ ਸਕੂਲ ਨੂੰ ਡਰਾਈਵਿੰਗ ਕਲਾਸ ਲਗਾਉਣ ਲਈ ਆਪਣੇ ਇਲੈਕਟਿ੍ਕ ਸਾਈਕਲ 'ਤੇ ਸਵਾਰ ਹੋ ਕੇ ਜਦੋਂ ਡੇਲੀਜ਼ੀਆ ਨਾਂਅ ਦੇ ਪੁਲ 'ਤੇ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਉਸੇ ਵੇਲੇ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ | ਹਾਦਸੇ ਕਾਰਨ ਮਿ੍ਤਕ ਦਾ ਪਰਿਵਾਰ ਡੂੰਘੇ ਸਦਮੇ 'ਚ ਹੈ |

ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਵਰਦੇਵ ਸਿੰਘ ਨੌਨੀ ਮਾਨ ਗਿ੍ਫ਼ਤਾਰ <br/> ਅਗਲੀ ਖ਼ਬਰ ਰਾਜਾ ਵੜਿੰਗ ਖ਼ਿਲਾਫ਼ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ 'ਚ ਕੇਸ ਦਰਜ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।