ਚੋਹਲਾ ਸਾਹਿਬ (ਤਰਨ ਤਾਰਨ), 5 ਨਵੰਬਰ (ਬਲਵਿੰਦਰ ਸਿੰਘ)-ਸਾਰਾਗੜ੍ਹੀ ਲੜਾਈ ਦੇ 128ਵੇਂ ਸਾਲਾਨਾ ਸਮਾਰੋਹ ਮੌਕੇ ਬਿ੍ਟਿਸ਼ ਆਰਮੀ ਵਲੋਂ ਸਾਰਾਗੜ੍ਹੀ ਜੰਗ ਦੌਰਾਨ ਸ਼ਹਾਦਤ ਪਾਉਣ ਵਾਲੇ 21 ਸੂਰਬੀਰ ਸਿੱਖ ਯੋਧਿਆਂ ਦੇ ਸਨਮਾਨ ਵਜੋਂ ਸ਼ਹੀਦਾਂ ਦੀਆਂ ਯਾਦਗਾਰਾਂ 'ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ | ਸਾਰਾਗੜ੍ਹੀ ਫਾਉਂਡੇਸ਼ਨ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸ਼ਨ ਦੇ ਵਿਸ਼ੇਸ਼ ਯਤਨਾਂ ਸਦਕਾ ਬਿ੍ਟਿਸ਼ ਆਰਮੀ ਦਾ 11 ਮੈਂਬਰੀ ਵਫ਼ਦ, ਜਿਸ ਦੀ ਅਗਵਾਈ ਜਨਰਲ ਜੋਹਨ ਕੈਂਡਲ ਕਰ ਰਹੇ ਸਨ, ਜ਼ਿਲ੍ਹਾ ਤਰਨ ਤਰਨ ਦੇ ਪਿੰਡ ਧੁੰਨ ਢਾਏ ਵਾਲਾ ਵਿਖੇ ਸਾਰਾਗੜ੍ਹੀ ਸ਼ਹੀਦ ਲਾਲ ਸਿੰਘ ਧੁੰਨ ਦੀ ਸਮਾਰਕ 'ਤੇ ਪਹੁੰਚਿਆ, ਜਿੱਥੇ ਸਮੂਹ ਪਿੰਡ ਵਾਸੀਆਂ ਅਤੇ ਸ਼ਹੀਦ ਲਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦਾ ਗਰਮੀ ਜੋਸ਼ੀ ਨਾਲ ਸਵਾਗਤ ਕੀਤਾ ਗਿਆ | ਬਿ੍ਟਿਸ਼ ਆਰਮੀ ਦੇ ਅਫ਼ਸਰਾਂ ਜਿੰਨਾਂ ਵਿਚ ਜਰਨਲ ਜੋਹਨ ਕੈਂਡਲ ਤੋਂ ਇਲਾਵਾ ਕਰਨਲ ਐਲਸ ਆਰਚਰ, ਮੇਜਰ ਮੁਨੀਸ਼ ਚੌਹਾਨ, ਮੇਜਰ ਹੀਸ਼ਾ ਸੋਰਜਨਿਆਂ, ਕੈਪਟਨ ਕਮਲਦੀਪ ਸਿੰਘ ਸੰਧੂ, ਅਸ਼ੋਕ ਕੁਮਾਰ ਸਰਵਜੀਤ ਸਿੰਘ, ਸਿਮਰਨਜੀਤ ਸਿੰਘ, ਜਸਪਿੰਦਰ ਸਿੰਘ, ਮਨਦੀਪ ਕੌਰ ਅਤੇ ਅੰਕਿਤ ਸ਼ਾਹ ਸ਼ਾਮਿਲ ਸਨ, ਵਲੋਂ ਸ਼ਹੀਦ ਲਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ਼ਹੀਦੀ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ | ਇਸ ਮੌਕੇ ਬੋਲਦੇ ਹੋਏ ਕਰਨਲ ਜੌਹਨ ਕੈਂਡਲ ਨੇ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਸਿੱਖਾਂ ਦੀ ਬਹਾਦਰੀ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਵਿਚ 21 ਸਿੱਖ ਸੂਰਬੀਰ ਯੋਧਿਆਂ ਨੇ ਲੜਦੇ ਹੋਏ 10 ਹਜ਼ਾਰ ਅਫਗਾਨੀਆਂ ਦਾ ਬਹਾਦਰੀ ਨਾਲ ਲੜਦਿਆਂ ਮੁਕਾਬਲਾ ਕੀਤਾ ਅਤੇ ਆਖਰੀ ਦਮ ਤੱਕ ਲੜਦੇ ਹੋਏ ਸ਼ਹੀਦ ਹੋ ਗਏ | ਵਫਦ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ ਸਾਰਾਗੜ੍ਹੀ ਫਾਉਂਡੇਸ਼ਨ ਚੇਅਰਮੈਨ ਸੁਰਿੰਦਰਪਾਲ ਸਿੰਘ ਜੋਸ਼ਨ ਸਾਰਾਗੜ੍ਹੀ ਦੇ ਇਤਿਹਾਸਕ ਪਹਿਲੂਆਂ ਵਾਰੇ ਥੋੜੇ ਸ਼ਬਦਾਂ ਵਿਚ ਬਿਆਨ ਕਰਦੇ ਹੋਏ ਸ਼ਹੀਦ ਲਾਲ ਸਿੰਘ ਧੁੰਨ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਬਿ੍ਟਿਸ਼ ਆਰਮੀ ਵਿਚ ਨਿਭਾਈਆਂ ਸੇਵਾਵਾਂ ਬਾਰੇ ਦੱਸਦੇ ਹੋਏ ਸ਼ਹੀਦ ਲਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਸ ਮੌਕੇ ਸਾਬਕਾ ਚੇਅਰਮੈਨ ਸ਼ੁਬੇਗ ਸਿੰਘ ਧੁੰਨ, ਚਰਨਜੀਤ ਸਿੰਘ ਨਕੋਦਰ, ਬਲਰਾਜ ਸਿੰਘ ਨਕੋਦਰ, ਸੁਰਿੰਦਰਪਾਲ ਸਿੰਘ ਮੱਲਾ, ਸੋਹਣ ਸਿੰਘ ਮੈਂਬਰ, ਕੀਰਤਨਬੀਰ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ, ਪਲਵਿੰਦਰ ਸਿੰਘ ਧੁੰਨ, ਮਨਜਿੰਦਰ ਸਿੰਘ ਮੈਂਬਰ, ਬਲਵਿੰਦਰ ਸਿੰਘ ਧੁੰਨ, ਅੰਮਿ੍ਤਪਾਲ ਸਿੰਘ ਮੈਂਬਰ, ਦਿਲਬਾਗ ਸਿੰਘ, ਹੰਸਾ ਸਿੰਘ, ਮਾਸਟਰ ਗੁਰਨਾਮ ਸਿੰਘ ਧੁੰਨ, ਮਾ. ਦਲਵੀਰ ਸਿੰਘ ਚੰਬਾ, ਹਰਭਜਨ ਸਿੰਘ ਧੁੰਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਤੋਂ ਧੁੰਨ ਢਾਏ ਵਾਲਾ ਦੇ ਲੋਕ ਮੌਜੂਦ ਸਨ |
ਬਰਤਾਨਵੀ ਫ਼ੌਜ ਵਲੋਂ ਸਾਰਾਗੜ੍ਹੀ ਦੇ 128ਵੇਂ ਸਮਾਰੋਹ ਮੌਕੇ ਸ਼ਹੀਦ ਨਾਇਕ ਲਾਲ ਸਿੰਘ ਧੁੰਨ ਨੂੰ ਸ਼ਰਧਾਂਜਲੀਆਂ <br/>
ਅਜੀਤ ਡੈਸਕ
06-11-2025