04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕੱਲ੍ਹ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ ਫ਼ਿਲਮ 'ਗੋਡੇ ਗੋਡੇ ਚਾਅ 2' <br/>

ਅਜੀਤ ਡੈਸਕ 20-10-2025

ਜਲੰਧਰ, 19 ਅਕਤੂਬਰ (ਅਜੀਤ ਬਿਊਰੋ)-ਜ਼ੀ ਸਟੂਡੀਓਜ਼ ਵਲੋਂ ਵੀ.ਐਚ. ਐਂਟਰਟੇਨਮੈਂਟ ਦੇ ਨਾਲ ਮਿਲ ਕੇ ਇਸ ਦੀਵਾਲੀ 'ਵੀਕਐਂਡ' ਉਤੇ 21 ਅਕਤੂਬਰ, 2025 ਨੂੰ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਪੰਜਾਬੀ 'ਫੈਮਿਲੀ ਐਂਟਰਟੇਨਰ' ਫਿਲਮ 'ਗੋਡੇ ਗੋਡੇ ਚਾਅ 2' ਰਿਲੀਜ਼ ਕੀਤੀ ਜਾ ਰਹੀ ਹੈ¢ ਫਿਲਮ 'ਚ ਐਮੀ ਵਿਰਕ, ਤਾਨੀਆ, ਗੁਰਜੈਜ਼, ਗੀਤਾਂਜ਼ ਬਿੰਦਰਾਖੀਆ, ਨਿਕੀਤ ਢਿੱਲੋਂ, ਅਮਿ੍ਤ ਐਂਬੀ, ਮਿੰਟੂ ਕਾਪਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਤੇ ਗੁਰਪ੍ਰੀਤ ਭੰਗੂ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ¢ਮਸ਼ਹੂਰ ਲੇਖਕ ਜਗਦੀਪ ਸਿੱਧੂ ਵਲੋਂ ਲਿਖੀ ਅਤੇ ਵਿਜੈ ਕੁਮਾਰ ਅਰੋੜਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਹਰ ਉਮਰ ਦੇ ਦਰਸ਼ਕਾਂ ਲਈ ਹਾਸਾ, ਜਜ਼ਬਾਤ ਅਤੇ ਪੁਰਾਣੀਆਂ ਯਾਦਾਂ ਵਾਪਸ ਲਿਆਉਣ ਦਾ ਵਾਅਦਾ ਕਰਦੀ ਹੈ¢ ਕਹਾਣੀ ਪਹਿਲੀ ਫਿਲਮ 'ਗੋਡੇ ਗੋਡੇ ਚਾਅ' ਦੀ ਵਿਰਾਸਤ ਨੂੰ ਖੂਬਸੂਰਤੀ ਨਾਲ ਅੱਗੇ ਵਧਾਉਂਦੀ ਹੈ, ਜਿਸ ਨੂੰ ਸਰਬੋਤਮ ਪੰਜਾਬੀ ਫਿਲਮ ਦਾ ਕੌਮੀ ਐਵਾਰਡ ਮਿਲਿਆ ਸੀ | ਫਿਲਮ ਦਾ ਸੰਗੀਤ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ | ਇਸ ਦੇ ਗੀਤ ਹਰ ਪਲੇਟਫਾਰਮ 'ਤੇ ਟ੍ਰੈਂਡ ਕਰ ਰਹੇ ਹਨ ਅਤੇ ਹਰ ਉਮਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ¢ ਆਪਣੀ ਸ਼ਾਨਦਾਰ ਕਾਸਟ, ਦਿਲ ਨੂੰ ਛੂਹਣ ਵਾਲੇ ਸੰਗੀਤ ਅਤੇ ਜ਼ਜਬਾਤੀ ਕਹਾਣੀ ਨਾਲ 'ਗੋਡੇ ਗੋਡੇ ਚਾਅ 2' ਇਸ ਤਿਉਹਾਰ ਦੇ ਮੌਕੇ ਨੂੰ ਖੁਸ਼ੀ ਨਾਲ ਰÏਸ਼ਨ ਕਰਨ ਲਈ ਤਿਆਰ ਹੈ¢

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੱਖਾਂ ਦੀ ਤੁਰੰਤ ਰਿਹਾਈ ਦੀ ਕੀਤੀ ਅਪੀਲ ਅਗਲੀ ਖ਼ਬਰ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਐਤਵਾਰ ਨੂੰ ਮਿਲਾਨ ਉਡਾਣ ਚਲਾਏਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।