04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਓਵੈਸੀ ਵਲੋਂ ਬਿਹਾਰ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ <br/>

ਅਜੀਤ ਡੈਸਕ 20-10-2025

ਪਟਨਾ, 19 ਅਕਤੂਬਰ (ਪੀ. ਟੀ. ਆਈ.)-ਅਸਦੂਦੀਨ ਓਵੈਸੀ ਦੀ ਪਾਰਟੀ ਏ. ਆਈ. ਐਮ. ਆਈ. ਐਮ., ਜਿਸ ਨੇ 'ਇੰਡੀਆ' ਗਠਜੋੜ ਵਲੋਂ ਠੁਕਰਾਏ ਜਾਣ ਤੋਂ ਬਾਅਦ ਬਿਹਾਰ ਚੋਣਾਂ 'ਚ 100 ਸੀਟਾਂ 'ਤੇ ਚੋਣ ਲੜਨ ਦਾ ਦਾਅਦਾ ਕੀਤਾ ਸੀ, ਨੇ ਐਤਵਾਰ ਨੂੰ 25 ਉਮੀਦਵਾਰਾਂ ਦਾ ਐਲਾਨ ਕੀਤਾ, ਜਿਨ੍ਹਾਂ 'ਚ ਦੋ ਗੈਰ-ਮੁਸਲਮਾਨ ਹਨ | ਪਾਰਟੀ ਦੁਆਰਾ ਸਾਂਝੀ ਕੀਤੀ ਗਈ ਇਹ ਸੂਚੀ, ਜਿਸ 'ਚ ਏ.ਆਈ.ਐਮ.ਆਈ.ਐਮ. ਦੇ ਸੂਬਾ ਪ੍ਰਧਾਨ ਤੇ ਬਿਹਾਰ 'ਚ ਇਸ ਦੇ ਇਕਲੌਤੇ ਵਿਧਾਇਕ ਅਖਤਰੁਲ ਇਮਾਨ ਦਾ ਨਾਂਅ ਸ਼ਾਮਿਲ ਹੈ | ਓਵੈਸੀ ਨੇ 'ਐਕਸ' 'ਤੇ ਪੋਸਟ ਰਾਹੀਂ ਕਿਹਾ ਕਿ ਉਨ੍ਹਾਂ ਨੂੰ ਬਿਹਾਰ ਚੋਣਾਂ 'ਚ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਪਾਰਟੀ ਦੁਆਰਾ ਇਹ ਸੂਚੀ ਰਾਸ਼ਟਰੀ ਲੀਡਰਸ਼ਿਪ ਦੀ ਸਲਾਹ ਨਾਲ ਤਿਆਰ ਕੀਤੀ ਗਈ ਹੈ | ਉਨ੍ਹਾਂ ਜ਼ੋਰ ਦਿੰਦੀਆਂ ਕਿਹਾ ਕਿ ਅਸੀਂ ਬਿਹਾਰ ਦੇ ਕਮਜ਼ੋਰ ਤੇ ਅਣਗੌਲੇ ਲੋਕਾਂ ਦੀ ਆਵਾਜ਼ ਬਣਾਂਗੇ |

ਪਿਛਲੀ ਖ਼ਬਰ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਐਤਵਾਰ ਨੂੰ ਮਿਲਾਨ ਉਡਾਣ ਚਲਾਏਗੀ <br/> ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਗਰੀਬ ਵਿਚਾਰ ਅਧੀਨ ਕੈਦੀਆਂ ਦੀ ਜ਼ਮਾਨਤ ਰਾਸ਼ੀ ਦੇ ਭੁਗਤਾਨ 'ਤੇ ਸੋਧਿਆ ਹੋਇਆ ਐਸ.ਓ.ਪੀ. ਜਾਰੀ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।