05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੀ.ਐਸ.ਟੀ. 'ਬੱਚਤ ਉਤਸਵ' ਨੂੰ ਲੈ ਕੇ 'ਆਪ' ਵਲੋਂ ਕੇਂਦਰ 'ਤੇ ਹਮਲਾ

ਅਜੀਤ ਡੈਸਕ 24-09-2025
ਨਵੀਂ ਦਿੱਲੀ, 23 ਸਤੰਬਰ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ 'ਬਚਤ ਉਤਸਵ' ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ ¢ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਨੋਟਬੰਦੀ, ਜੀ.ਐਸ.ਟੀ. ਤੇ ਟੈਕਸ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ਇਸ 'ਬਚਤ ਉਤਸਵ' ਨੂੰ ਜਨਤਾ ਨੂੰ ਗੁਮਰਾਹ ਕਰਨ ਦੀ ਚਾਲ ਦੱਸਿਆ ¢ ਸੰਜੇ ਸਿੰਘ ਨੇ ਕਿਹਾ ਕਿ ਜਦੋਂ ਵੀ ਪ੍ਰਧਾਨ ਮੰਤਰੀ ਕਿਸੇ ਜਸ਼ਨ ਦਾ ਐਲਾਨ ਕਰਦੇ ਹਨ, ਤਾਂ ਦੇਸ਼ ਦੇ ਲੋਕ ਗੁੰਮਰਾਹ ਹੋ ਜਾਂਦੇ ਹਨ ਤੇ ਸੱਚਾਈ ਭੁੱਲ ਜਾਂਦੇ ਹਨ ¢ ਸੰਜੇ ਸਿੰਘ ਨੇ ਚੇਤਾ ਕਰਾਇਆ ਕਿ ਨੋਟਬੰਦੀ ਦੌਰਾਨ, ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ 50 ਦਿਨਾਂ ਵਿਚ ਕੋਈ ਬਦਲਾਅ ਨਹੀਂ ਆਇਆ, ਤਾਂ ਉਹ ਕਿਸੇ ਵੀ ਚੌਰਾਹੇ 'ਤੇ ਫਾਂਸੀ ਲਈ ਤਿਆਰ ਸਨ¢ ਪਰ ਅਸਲੀਅਤ ਇਹ ਸੀ ਕਿ 100 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਤੇ 99 ਫੀਸਦੀ ਪੈਸਾ ਬੈਂਕਾਂ ਵਿਚ ਵਾਪਸ ਆ ਗਿਆ¢ ਉਨ੍ਹਾਂ ਕਿਹਾ ਕਿ ਨਾ ਤਾਂ ਭਿ੍ਸ਼ਟਾਚਾਰ ਖ਼ਤਮ ਹੋਇਆ ਤੇ ਨਾ ਹੀ ਕਾਲਾ ਧੰਨ ਮੁੱਕਿਆ¢

ਪਿਛਲੀ ਖ਼ਬਰ ਆਜ਼ਮ ਖਾਨ ਲਗਭਗ ਦੋ ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ, ਸਮਰਥਕਾਂ ਨੇ ਕੀਤਾ ਭਰਵਾਂ ਸਵਾਗਤ <br/> ਅਗਲੀ ਖ਼ਬਰ ਚਾਕੂ ਮਾਰਨ ਦੇ ਮਾਮਲੇ 'ਚ ਪੁਲਿਸ ਕਾਰਵਾਈ ਦੌਰਾਨ ਗੈਂਗਸਟਰ ਦੇ ਪੈਰ 'ਚ ਗੋਲੀ ਲੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।