28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਿਆਸੀ ਉਥਲ-ਪੁਥਲ ਕਾਰਨ 6 ਸਾਲਾਂ 'ਚ ਵੀ ਨਹੀਂ ਨੇਪਰੇ ਚੜ੍ਹ ਸਕੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ <br/>

ਅਜੀਤ ਡੈਸਕ 22-07-2025

ਸੁਰਿੰਦਰ ਕੋਛੜ
ਅੰਮਿ੍ਤਸਰ, 21 ਜੁਲਾਈ -ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ 'ਤੇ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਆਦਮਪੁਰਾ ਵਿਖੇ ਲਗਭਗ 107 ਏਕੜ ਭੂਮੀ 'ਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ (ਬੀ. ਜੀ. ਐੱਨ. ਯੂ.) ਦੀ ਉਸਾਰੀ 6 ਸਾਲ ਬਾਅਦ ਵੀ ਸਿਰੇ ਨਹੀਂ ਚੜ੍ਹ ਸਕੀ ਹੈ | ਸਾਲ 2005 'ਚ ਸ੍ਰੀ ਨਨਕਾਣਾ ਸਾਹਿਬ ਨੂੰ ਜ਼ਿਲ੍ਹਾ ਐਲਾਨੇ ਜਾਣ ਦੇ ਬਾਅਦ ਤੋਂ ਇਹ ਯੂਨੀਵਰਸਿਟੀ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ, ਪਰ ਉਸਾਰੀ ਸੰਬੰਧੀ ਐਲਾਨ ਕੀਤੇ ਜਾਣ ਦੇ ਬਾਵਜੂਦ ਪਾਕਿ ਦੇ ਸੱਤਾਧਾਰੀਆਂ ਵਲੋਂ ਜ਼ਮੀਨੀ ਪੱਧਰ 'ਤੇ ਕੋਈ ਰੁਚੀ ਨਹੀਂ ਵਿਖਾਈ ਗਈ | 28 ਅਕਤੂਬਰ 2019 ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਲਗਭਗ 800 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਉਕਤ ਯੂਨੀਵਰਸਿਟੀ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰਵਾ ਕੇ ਸਾਲ 2020 'ਚ ਇਸ ਅੰਦਰ ਕਲਾਸਾਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ, ਪਰ ਪਾਕਿ 'ਚ ਚਲ ਰਹੀ ਸਿਆਸੀ ਉਥਲ-ਪੁਥਲ ਤੇ ਉਨ੍ਹਾਂ ਦੀ ਗਿ੍ਫ਼ਤਾਰੀ ਕਾਰਨ ਉਸਾਰੀ ਦਾ ਕੰਮ ਅਜੇ ਤੱਕ ਨੇਪਰੇ ਨਹੀਂ ਚੜ੍ਹ ਸਕਿਆ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਕਬਜ਼ਾਧਾਰੀਆਂ ਤੋਂ ਵਕਫ਼ ਦੀ ਭੂਮੀ ਕਬਜ਼ਾਮੁਕਤ ਕਰਵਾ ਕੇ ਇਸ ਯੂਨੀਵਰਸਿਟੀ ਦੀ ਉਸਾਰੀ ਸ਼ੁਰੂ ਕਰਵਾਈ ਗਈ ਸੀ, ਪਰ ਉਸਾਰੀ ਮੁਕੰਮਲ ਨਾ ਹੋਣ ਕਰਕੇ ਸ੍ਰੀ ਨਨਕਾਣਾ ਸਾਹਿਬ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੀਆਂ ਇਮਾਰਤਾਂ 'ਚ ਯੂਨੀਵਰਸਿਟੀ ਦੀਆਂ ਅਸਥਾਈ ਤੌਰ 'ਤੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਲਹਿੰਦੇ ਪੰਜਾਬ ਦੀ ਸਰਕਾਰ ਦੇ ਯੋਜਨਾ ਅਤੇ ਵਿਕਾਸ ਬੋਰਡ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੇ ਚੱਲ ਰਹੇ ਨਿਰਮਾਣ ਲਈ 3.07 ਅਰਬ ਰੁਪਏ ਦੀ ਸੋਧੀ ਹੋਈ ਵਿਕਾਸ ਗ੍ਰਾਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ | ਮੌਜੂਦਾ ਸਮੇਂ ਪ੍ਰੋ. ਡਾ: ਸੱਯਾਦ ਮੁਬੀਨ ਨੂੰ ਉੱਪ ਕੁਲਪਤੀ ਤੇ ਮੁਬਾਸ਼ਰ ਤਾਰਿਕ ਨੂੰ ਰਜਿਸਟਰਾਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਤੋਂ ਇਲਾਵਾ ਪ੍ਰੋ. ਡਾ: ਹਰਦੇਵ ਸਿੰਘ ਵਿਰਕ, ਡਾ: ਸਤਿੰਦਰ ਸਿੰਘ ਰੇਖੀ ਨੂੰ ਸਹਾਇਕ ਪ੍ਰੋਫੈਸਰ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ, ਡਾ: ਗੁਰਬਖ਼ਸ਼ੀਸ਼ ਸਿੰਘ ਭੰਡਾਲ ਨੂੰ ਕੌਮਾਂਤਰੀ ਸਲਾਹਕਾਰ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਉੱਘੀਆਂ ਸ਼ਖ਼ਸੀਅਤਾਂ ਦੇ ਨਾਂਅ 'ਤੇ ਰੱਖਿਆ ਪੰਜਾਬ ਦੇ 115 ਸਰਕਾਰੀ ਸਕੂਲਾਂ ਦਾ ਨਾਂਅ-ਬੈਂਸ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਧਮਾਕਾ ਕਰਕੇ ਉਡਾਉਣ ਦੀਆਂ ਧਮਕੀਆਂ ਦਾ ਸੰਬੰਧ ਦੱਖਣੀ ਰਾਜਾਂ ਨਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।