22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸੋਨੇ ਦੀ ਸ਼ੁੱਧਤਾ 'ਤੇ ਹੁਣ ਹੋਰ ਸਖ਼ਤੀ: 9 ਕੈਰਟ ਗਹਿਣਿਆਂ 'ਤੇ ਵੀ ਹਾਲਮਾਰਕ ਲਾਜ਼ਮੀ <br/>

ਅਜੀਤ ਡੈਸਕ 22-07-2025
ਜਲੰਧਰ, 21 ਜੁਲਾਈ (ਅ.ਬ.)-ਭਾਰਤ 'ਚ 18 ਤੋਂ 22 ਕੈਰਟ ਸੋਨੇ ਦੇ ਗਹਿਣਿਆਂ ਦਾ ਚਲਨ ਲੰਬੇ ਸਮੇਂ ਤੋਂ ਰਿਹਾ ਹੈ ਪਰ ਹੁਣ ਭਾਰਤ 'ਚ 9 ਕੈਰਟ ਦੇ ਗਹਿਣਿਆ 'ਤੇ ਹਾਲਮਾਰਕ ਲਾਜ਼ਮੀ ਕਰ ਦਿੱਤਾ ਗਿਆ ਹੈ | ਭਾਰਤੀ ਮਾਣਕ ਬਿਊਰੋ (ਬੀ.ਆਈ.ਐਸ.) ਨੇ ਇਹ ਕਦਮ ਖਪਤਕਾਰਾਂ ਦੇ ਹਿੱਤਾਂ ਤੇ ਸੋਨੇ ਦੀ ਗੁਣਵੱਤਾ 'ਚ ਪਾਰਦਰਸ਼ਤਾ ਲਿਆਉਣ ਦੇ ਉਦੇਸ਼ ਨਾਲ ਚੁੱਕਿਆ ਹੈ, ਜਿਸ ਦੇ ਤਹਿਤ ਹੁਣ ਔਰਤਾਂ ਤੇ ਸੋਨੇ ਦੇ ਗਹਿਣੇ ਪਹਿਨਣ ਵਾਲੇ ਪੁਰਸ਼ਾਂ ਨੂੰ ਕੁਝ ਰਾਹਤ ਮਿਲੇਗੀ | ਇਸ ਤੋਂ ਪਹਿਲਾਂ ਹਾਲਮਾਰਕਿੰਗ ਸਿਰਫ਼ 24ਕੇ, 23ਕੇ, 22ਕੇ, 20ਕੇ, 18ਕੇ ਅਤੇ 14ਕੇ ਸ਼ੁੱਧਤਾ ਵਾਲੇ ਸੋਨੇ 'ਤੇ ਹੀ ਲਾਗੂ ਸੀ, ਪਰ ਹੁਣ ਇਸ 'ਚ 375 ਪਾਰਟਸ ਪ੍ਰਤੀ ਥਾਊਜ਼ੈਂਡ ਭਾਵ 9 ਕੈਰਟ ਸੋਨਾ ਵੀ ਸ਼ਾਮਿਲ ਕਰ ਲਿਆ ਗਿਆ ਹੈ | ਇਸ ਨਾਲ ਜਿੱਥੇ ਉਪਭੋਗਤਾ ਨੂੰ ਮਹਿੰਗਾਈ ਦੇ ਦੌਰ 'ਚ ਕੁਝ ਰਾਹਤ ਮਿਲੇਗੀ ਉੱਥੇ ਉਨ੍ਹਾਂ ਨੂੰ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ 9 ਕੈਰਟ ਸੋਨਾ ਵੀ ਸਹੀ ਗੁਣਵੱਤਾ ਨਾਲ ਸਹੀ ਕੀਮਤ 'ਤੇ ਮਿਲੇਗਾ | ਇਹ ਬਦਲਾਅ ਸਿਰਫ਼ ਇਕ ਤਕਨੀਕੀ ਸੋਧ ਨਹੀਂ, ਬਲਕਿ ਖਪਤਕਾਰ ਜਾਗਰੂਕਤਾ ਤੇ ਬਾਜ਼ਾਰ ਨਿਯੰਤਰਣ ਦੀ ਦਿਸ਼ਾ 'ਚ ਵੱਡਾ ਕਦਮ ਹੈ | ਹਾਲਮਾਰਕ ਬੀ.ਆਈ.ਐਸ. ਐਕਟ 2016 ਦੇ ਤਹਿਤ ਪ੍ਰਮਾਣਿਤ ਸ਼ੁੱਧਤਾ ਦਾ ਚਿੰਨ੍ਹ ਹੁੰਦਾ ਹੈ, ਜੋ ਖਪਤਕਾਰਾਂ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਉਨ੍ਹਾਂ ਦੁਆਰਾ ਖਰੀਦਿਆ ਗਿਆ ਸੋਨਾ ਅਸਲ 'ਚ ਉਸੇ ਕੈਰੇਟ ਦਾ ਹੈ, ਜੋ ਦੱਸਿਆ ਗਿਆ ਹੈ | ਹੁਣ ਹਾਲਮਾਰਕਿੰਗ ਦੀ ਪ੍ਰਣਾਲੀ ਕੁੱਲ 8 ਗ੍ਰੇਡਾਂ ਵਿਚ ਵੰਡੀ ਗਈ ਹੈ, ਜਿਸ ਨਾਲ ਗਾਹਕਾਂ ਕੋਲ ਵਿਕਲਪ ਤਾਂ ਵਧੇ ਹੀ ਹਨ, ਨਾਲ ਹੀ ਠੱਗੀ ਦੀ ਸੰਭਾਵਨਾ ਵੀ ਘਟੇਗੀ |

ਪਿਛਲੀ ਖ਼ਬਰ ਕੱਥੂਨੰਗਲ ਕਰਿਆਨਾ ਸਟੋਰ ਮਾਲਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਅਗਲੀ ਖ਼ਬਰ ਸ਼ੁਭਮ ਦੂਬੇ 'ਤੇ ਐਨ.ਐਸ.ਏ. ਤਹਿਤ ਮੁਕੱਦਮਾ ਦਰਜ ਕਰ ਕੇ ਪੰਜਾਬ, ਹਰਿਆਣਾ ਤੋਂ ਬਾਹਰ ਜੇਲ੍ਹ ਵਿਚ ਬੰਦ ਕੀਤਾ ਜਾਵੇ -ਗਿਆਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।