ਮਾਨਸਾ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ 'ਦ ਕਿੱਿਲੰਗ ਕਾਲ' ਮਾਮਲੇ 'ਚ ਅੰਕਿਤ ਐਰੀ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇ ਅਗਲੀ ਸੁਣਵਾਈ 21 ਅਗਸਤ 'ਤੇ ਪਾ ਦਿੱਤੀ ਹੈ | ਬੀ.ਬੀ.ਸੀ. ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਐਂਕਰ ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ | ਜ਼ਿਕਰਯੋਗ ਹੈ ਕਿ ਪਿਛਲੀ ਪੇਸ਼ੀ 'ਤੇ ਬੀ.ਬੀ.ਸੀ . ਧਿਰ ਨੇ ਮੁੱਖ ਦਾਅਵੇ ਤੇ ਅੰਤਰਿਮ ਰੋਕ ਲਈ ਲਗਾਈ ਦਰਖਾਸਤ ਦਾ ਜਵਾਬ ਦਾਖਲ ਕਰ ਦਿੱਤਾ ਸੀ ਜਦੋਂਕਿ ਇਸੇ ਧਿਰ ਵਲੋਂ ਜਵਾਬ ਤੋਂ ਵੀ ਪਹਿਲਾਂ ਕੇਸ ਨੂੰ ਰੱਦ ਕਰਨ ਲਈ ਸੀ.ਪੀ.ਸੀ. ਦੇ ਆਰਡਰ-07 ਰੂਲ 11 ਅਧੀਨ ਦਰਖਾਸਤ ਦਾਇਰ ਕੀਤੀ ਸੀ, ਜਿਸ ਦਾ ਜਵਾਬ ਮੁੱਦਈ ਧਿਰ ਨੇ ਦੇਣਾ ਸੀ ਪਰ ਮੁੱਦਈ ਧਿਰ ਜਵਾਬ ਦੇਣ ਤੋਂ ਟਾਲਾ ਵੱਟ ਰਹੀ ਹੈ | ਵਰਨਣਯੋਗ ਹੈ ਕਿ ਜਿਸ ਡਾਕੂਮੈਂਟਰੀ ਉੱਪਰ ਰੋਕ ਲਗਾਉਣ ਦਾ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ, ਉਹ ਬੀ.ਬੀ.ਸੀ. ਵਲੋਂ 12 ਜੂਨ ਨੂੰ ਦੋ ਭਾਗਾਂ 'ਚ ਜਾਰੀ ਕਰ ਦਿੱਤੀ ਗਈ ਸੀ, ਜੋ ਹੁਣ ਵੀ ਚੈਨਲ 'ਤੇ ਚੱਲ ਰਹੀ ਹੈ |
ਸਿੱਧੂ ਮੂਸੇਵਾਲਾ ਡਾਕੂਮੈਂਟਰੀ ਮਾਮਲੇ 'ਚ ਸੁਣਵਾਈ 21 ਅਗਸਤ 'ਤੇ ਪਈ <br/>
ਅਜੀਤ ਡੈਸਕ
22-07-2025