ਹਲਵਾਰਾ, 21 ਜੁਲਾਈ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੇਪਰੇ ਚੜ੍ਹਾਉਣ ਲਈ ਮੁੱਖ ਭੂਮਿਕਾ ਨਿਭਾਉਣ ਵਾਲੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ 27 ਜੁਲਾਈ ਨੂੰ ਪ੍ਰਧਾਨ ਮੰਤਰੀ ਵਲੋਂ ਹਵਾਈ ਅੱਡੇ ਦਾ ਉਦਘਾਟਨ ਕਰਨ ਦਾ ਅਜੇ ਕੋਈ ਪੱਕਾ ਪ੍ਰੋਗਰਾਮ ਨਹੀਂ ਹੈ ¢ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਰਮੀਨਲ ਤੋਂ ਐਪਰਨ ਤੱਕ ਦੇ ਬਦਲਵੇਂ ਰਸਤੇ 'ਤੇ ਕੰਮ ਜਾਰੀ ਹੈ, ਰੰਨਵੇਅ ਦਾ ਵੀ ਕੁਝ ਕੰਮ ਜਾਰੀ ਹੈ¢ ਅਜੇ ਏਅਰ ਇੰਡੀਆ ਨੇ ਸ਼ਡਿਊਲ ਜਾਰੀ ਨਹੀਂ ਕੀਤਾ ਹੈ ¢ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਰਕਾਰ ਵਲੋਂ ਅਧੂਰੇ ਹਵਾਈ ਅੱਡੇ ਦਾ ਉਦਘਾਟਨ ਕਰਨ ਦੇ ਐਲਾਨ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ¢ ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਰਨਵੇਅ ਨੂੰ ਹਵਾਈ ਅੱਡੇ ਲਈ ਵਰਤਿਆ ਜਾਣਾ ਹੈ ਜੋ ਪਿਛਲੇ ਸੱਤ ਸਾਲਾਂ ਤੋਂ ਬਣਾਇਆ ਜਾ ਰਿਹਾ ਹੈ, ਜਿਸਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ ¢ ਰਨਵੇਅ 'ਤੇ ਕੰਮ ਕਰ ਰਹੀ ਕਬੀਰ ਇਨਫਰਾਸਟ੍ਰਕਚਰ ਕੰਪਨੀ ਦੇ ਏਅਰਪੋਰਟ ਪ੍ਰਾਜੈਕਟ ਮੈਨੇਜਰ ਰਾਜਵੀਰ ਸਿੰਘ ਨੇ ਕਿਹਾ ਏਅਰ ਫੋਰਸ ਸਟੇਸ਼ਨ ਦੇ ਰਨਵੇਅ ਦੀ ਸਫਾਈ ਤੇ ਹਲਕਾ ਫੁਲਕਾ ਕੰਮ ਬਾਕੀ ਹੈ¢ਰਾਜਵੀਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ ਇੰਡੀਆ ਤੇ ਸੁਰੱਖਿਆ ਏਜੰਸੀਆਂ ਦੀ ਟੀਮ ਨੇ ਟਰਮੀਨਲ ਦੇ ਸਟੀਲ ਢਾਂਚੇ ਦੀ ਜਗ੍ਹਾ ਇੱਕ ਮਜ਼ਬੂਤ ਕੰਧ ਬਣਾਉਣ ਲਈ ਕਿਹਾ ਸੀ ¢ ਇਸ ਤੋਂ ਇਲਾਵਾ, ਵੀ.ਵੀ.ਆਈਪੀਜ਼ ਦੇ ਨਾਲ ਸੁਰੱਖਿਆ ਦਸਤੇ ਦੀ ਵਿਸ਼ੇਸ਼ ਗਸ਼ਤ ਲਈ ਕੰਧ ਦੇ ਨਾਲ-ਨਾਲ ਐਪਰਨ ਤੱਕ ਇੱਕ ਵੱਖਰਾ ਰਸਤਾ ਬਣਾਉਣ ਦੇ ਆਦੇਸ਼ ਦਿੱਤੇ ਗਏ ਸਨ ¢ ਕੰਧ ਬਣਾਉਣ ਤੋਂ ਬਾਅਦ ਨਵਾਂ ਰਸਤਾ ਪੱਧਰਾ ਕਰ ਦਿੱਤਾ ਗਿਆ ਹੈ, ਇਸ 'ਤੇ ਕੰਕਰੀਟ ਪਾ ਦਿੱਤੀ ਜਾਵੇਗੀ ¢ ਇਹ ਧਿਆਨ ਦੇਣ ਯੋਗ ਹੈ ਕਿ ਪਹਿਲੇ ਪੜਾਅ ਵਿਚ, ਏਅਰ ਇੰਡੀਆ ਵਿਸਤਾਰਾ ਏਅਰਲਾਈਨ ਇੱਕ ਹਫ਼ਤੇ ਵਿਚ ਦਿੱਲੀ ਲਈ ਦੋ ਆਉਣ ਜਾਣ ਦੀਆਂ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ ਪਰ ਉਡਾਣਾਂ ਕਦੋਂ ਸ਼ੁਰੂ ਹੋਣਗੀਆਂ ਜਿਸ ਸਬੰਧੀ ਅਜੇ ਪੂਰੀ ਤਰਾਂ ਕੁਝ ਸਪੱਸ਼ਟ ਨਹੀ ਹੈ ਪਰ ਉਧਰ ਉੱਚ ਅਧਿਕਾਰੀ ਹਲਵਾਰਾ ਹਵਾਈ ਅੱਡੇ ਤੇ ਪੁੱਜ ਕੇ ਜਾਇਜ਼ਾ ਲੈਣ ਲਈ ਆ ਰਹੇ ਹਨ ¢