ਨੰਗਲ, 20 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1598.65 ਫੁੱਟ ਰਿਕਾਰਡ ਕੀਤਾ ਗਿਆ | ਭਾਖੜਾ ਡੈਮ 'ਚ 44276 ਕਿਊਸਿਕ ਪਾਣੀ ਆ ਰਿਹਾ ਹੈ ਤੇ 25106 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਲੰਘੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ ਦਾ ਪੱਧਰ 1597.47 ਫੁੱਟ ਸੀ | 20.07. 2024 ਨੂੰ ਭਾਖੜਾ ਡੈਮ 'ਚ 29412 ਕਿਊਸਿਕ ਪਾਣੀ ਆ ਰਿਹਾ ਸੀ ਅਤੇ 30,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ | ਭਾਖੜਾ ਡੈਮ 'ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ ਪਰ ਖਾਸ ਹਾਲਾਤ 'ਚ ਇਹ ਪੱਧਰ 1685 ਫੁੱਟ ਵੀ ਹੋ ਸਕਦਾ ਹੈ | ਭਾਖੜਾ ਡੈਮ ਦੀ ਝੀਲ 'ਗੋਬਿੰਦ ਸਾਗਰ' 65 ਵਰਗ ਮੀਲ ਖੇਤਰ 'ਚ ਫੈਲੀ ਹੈ ਤੇ ਇਸ ਝੀਲ ਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ | ਚੇਤੇ ਰਹੇ ਕਿ ਅੱਜ ਦੇ ਦਿਨ ਪਾਣੀ ਦਾ ਪੱਧਰ ਪਿਛਲੇ ਸਾਲ ਅੱਜ ਦੇ ਦਿਨ ਨਾਲੋਂ 01.18 ਫੁੱਟ ਘੱਟ ਹੈ |