ਫ਼ਿਰੋਜ਼ਸ਼ਾਹ-ਤਾਰਾ ਸਿੰਘ ਗਿੱਲ ਐਡਵੋਕੇਟ ਦਾ ਜਨਮ ਮਾਤਾ ਤੇਜ ਕੌਰ ਦੀ ਕੁੱਖੋਂ ਪਿਤਾ ਸ. ਬੰਤਾ ਸਿੰਘ ਨੰਬਰਦਾਰ ਦੇ ਗ੍ਰਹਿ ਪਿੰਡ ਸੰਤੂ ਵਾਲਾ (ਜ਼ੀਰਾ) ਵਿਖੇ 1954 ਨੂੰ ਹੋਇਆ | ਆਪ ਦੋ ਭਰਾਵਾਂ ਬਲਿਸਟਰ ਸਿੰਘ ਤੇ ਅਜੈਬ ਸਿੰਘ ਗਿੱਲ 'ਚੋਂ ਇਕ ਤੋਂ ਵੱਡੇ ਅਤੇ ਇਕ ਤੋਂ ਛੋਟੇ ਸਨ | ਆਪ ਨੇ ਸਿੱਖਿਆ ਪਿੰਡ ਸੰਤੂ ਵਾਲਾ ਤੋਂ ਪ੍ਰਾਪਤ ਕੀਤੀ, ਉਪਰੰਤ ਆਪ ਨੂੰ ਬਿਜਲੀ ਵਿਭਾਗ 'ਚ ਨੌਕਰੀ ਮਿਲ ਗਈ | ਆਪ ਨੇ ਨੌਕਰੀ ਦੌਰਾਨ ਹੀ ਬੀ.ਏ. ਅਤੇ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ | ਉਪਰੰਤ ਸਵੈ-ਇੱਛਾ ਨਾਲ ਨੌਕਰੀ ਤੋਂ ਤਿਆਗ ਪੱਤਰ ਦੇ ਵਕਾਲਤ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਥੋੜ੍ਹੇ ਸਮੇਂ 'ਚ ਹੀ ਲੋਕਾਂ ਵਿਚ ਹਰਮਨ ਪਿਆਰੇ ਹੋ ਗਏ | ਆਪ ਦੀ ਸਭ ਰਾਜਨੀਤਿਕ ਆਗੂਆਂ ਨਾਲ ਬਹੁਤ ਨੇੜਤਾ ਸੀ | ਆਪ ਨੇ ਹਮੇਸ਼ਾ ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਅਤੇ ਸਮਾਜ ਭਲਾਈ ਦੇ ਕੰਮਾਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ | ਤਾਰਾ ਸਿੰਘ ਗਿੱਲ ਆਪਣੀ ਇਮਾਨਦਾਰੀ ਅਤੇ ਕਾਬਲੀਅਤ ਸਦਕਾ ਚੋਟੀ ਦੇ ਐਡਵੋਕੇਟਾਂ 'ਚ ਸ਼ੁਮਾਰ ਸਨ | ਆਪ ਦਾ ਵਿਆਹ ਮੋਗਾ ਵਿਖੇ ਮਨਜੀਤ ਕੌਰ ਨਾਲ ਹੋਇਆ ਤੇ ਆਪ ਦੇ ਘਰ ਦੋ ਸਪੁੱਤਰਾਂ ਐਡਵੋਕੇਟ ਬਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ (ਪ੍ਰੈਟੀ ਗਿੱਲ) ਨੇ ਜਨਮ ਲਿਆ, ਜੋ ਆਪ ਦੀ ਯੋਗ ਪਰਵਰਿਸ਼ ਸਦਕਾ ਉੱਚ ਵਿੱਦਿਆ ਹਾਸਲ ਕਰਕੇ ਇਲਾਕੇ 'ਚ ਚੰਗਾ ਨਾਂਅ ਕਮਾ ਰਹੇ ਹਨ | ਆਪ ਸਮੁੱਚੇ ਪਰਿਵਾਰ 'ਚ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਸਨ ਕਿ ਅਚਾਨਕ 10 ਜੁਲਾਈ ਨੂੰ ਗੁਰੂ ਚਰਨਾਂ ਜਾ ਬਿਰਾਜੇ | 19 ਜੁਲਾਈ ਦਿਨ ਸਨਿਚਰਵਾਰ ਨੂੰ ਤਾਰਾ ਸਿੰਘ ਗਿੱਲ ਐਡਵੋਕੇਟ ਨਮਿਤ ਅੰਤਿਮ ਅਰਦਾਸ ਪਰਮਾਰਥ ਭਵਨ, ਨੇੜੇ ਜ਼ੀਰਾ ਗੇਟ, ਫ਼ਿਰੋਜ਼ਪੁਰ ਸ਼ਹਿਰ ਵਿਖੇ ਠੀਕ 1 ਵਜੇ ਹੋਵੇਗੀ, ਜਿਥੇ ਸਮੂਹ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਨਜ਼ਦੀਕੀ ਸੱਜਣ ਅਤੇ ਰਾਜਨੀਤਿਕ ਆਗੂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨਗੇ | -ਸਰਬਜੀਤ ਸਿੰਘ ਧਾਲੀਵਾਲ