ਦਸੂਹਾ, 18 ਜੁਲਾਈ (ਕÏਸ਼ਲ )-ਦਸੂਹਾ ਦੇ ਇਕ ਨਾਮੀ ਕੱਪੜਾ ਵਪਾਰੀ ਨੂੰ 50 ਲੱਖ ਦੀ ਫਰੌਤੀ ਦੀ ਧਮਕੀ ਮਿਲੀ ਹੈ | ਡੀ.ਐਸ.ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਕੱਪੜਾ ਵਪਾਰੀ ਦੇ ਲੜਕੇ ਨੂੰ ਫੋਨ ਆਇਆ ਸੀ ਅਤੇ ਧਮਕੀ ਦੇਣ ਵਾਲੇ ਨੇ ਲੜਕੇ ਨੂੰ ਜਾਨੋ ਮਾਰਨੀ ਧਮਕੀ ਦਿੱਤੀ ਹੈ ਅਤੇ ਉਸ ਕੋਲੋਂ 50 ਲੱਖ ਦੀ ਫਰÏਤੀ ਮੰਗੀ ਹੈ¢ਡੀ.ਐਸ.ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ¢ਦਸੂੂਹਾ ਦੇ ਵਪਾਰ ਮੰਡਲ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇ¢