26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਰਤ ਤੇ ਬਰਤਾਨੀਆ ਦਰਮਿਆਨ ਵਪਾਰ ਸਮਝੌਤਾ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਭਾਰਤ ਅਤੇ ਬਰਤਾਨੀਆ ਦੇ ਅਗਲੇ ਹਫ਼ਤੇ ਮੁਕਤ ਵਪਾਰ ਸਮਝÏਤੇ (ਐਫ.ਟੀ.ਏ.) 'ਤੇ ਦਸਤਖਤ ਕਰਨ ਦੀ ਉਮੀਦ ਹੈ | ਇਕ ਅਧਿਕਾਰੀ ਨੇ ਕਿਹਾ ਕਿ ਇਸ ਸਮਝÏਤੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਨੂੰ ਵਧਾਉਣਾ ਹੈ | ਦੋਵਾਂ ਦੇਸ਼ਾਂ ਨੇ 6 ਮਈ ਨੂੰ ਗੱਲਬਾਤ ਦੀ ਸਮਾਪਤੀ ਦਾ ਐਲਾਨ ਕੀਤਾ | ਇਹ 2030 ਤੱਕ ਦੋਵਾਂ ਅਰਥਚਾਰਿਆਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਕੇ 120 ਅਰਬ ਡਾਲਰ ਕਰਨ ਦੀ ਕੋਸ਼ਿਸ਼ 'ਚ, ਬਰਤਾਨੀਆ ਤੋਂ ਵਿਸਕੀ ਅਤੇ ਕਾਰਾਂ ਦੀ ਦਰਾਮਦ ਨੂੰ ਸਸਤਾ ਬਣਾਉਣ ਦੇ ਨਾਲ-ਨਾਲ ਚਮੜੇ, ਜੁੱਤੀਆਂ ਅਤੇ ਕੱਪੜਿਆਂ ਵਰਗੇ ਕਿਰਤ-ਅਧਾਰਤ ਉਤਪਾਦਾਂ ਦੇ ਨਿਰਯਾਤ 'ਤੇ ਕਰ ਹਟਾ ਦੇਵੇਗਾ | ਅਧਿਕਾਰੀ ਨੇ ਕਿਹਾ ਕਿ ਐਫ.ਟੀ.ਏ. ਟੈਕਸਟ ਦੀ ਕਾਨੂੰਨੀ ਜਾਂਚ ਦੀ ਪ੍ਰਕਿਰਿਆ ਚੱਲ ਰਹੀ ਹੈ | ਇਸ 'ਤੇ ਅਗਲੇ ਹਫ਼ਤੇ ਦਸਤਖਤ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਕੋਰਟ 'ਚ ਕੀਤਾ ਜਾਵੇਗਾ ਪੇਸ਼,ਨਾਭਾ ਜੇਲ੍ਹ ਦੀਆ ਤਸਵੀਰਾਂ ਆਇਆ ਸਾਹਮਣੇ ਅਗਲੀ ਖ਼ਬਰ ਯੂ.ਜੀ.ਸੀ. ਨੈੱਟ ਦਾ ਨਤੀਜਾ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।